ਨਿੱਜੀ ਪੱਤਰ ਪ੍ਰੇਰਕ
ਬਟਾਲਾ, 6 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਸ਼੍ਰੀ ਹਰਗੋਬਿੰਦਪੁਰ ’ਚ ਕਿਹਾ ਕਿ ਕਿਸਾਨ ਅੰਦੋਲਨ ਹੁਣ ਫ਼ੈਸਲਾਕੁੰਨ ਦੌਰ ‘ਚ ਪਹੁੰਚ ਗਿਆ ਹੈ। ਇਸ ਲਈ ਹਲਕੇ ਤੋਂ ਕਿਸਾਨ-ਮਜ਼ਦੂਰ ਦਿੱਲੀ ਅੰਦੋਲਨ ’ਚ ਜਾ ਕੇ ਇਸ ਦਾ ਹਿੱਸਾ ਬਣਨ।
ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਵੱਲੋਂ ਸ਼ਾਂਤੀ ਨਾਲ ਰੋਸ ਪ੍ਰਗਟਾਉਣ ਦੀ ਆਜ਼ਾਦੀ ਦਾ ਪੱਖ ਪੂਰਨ ਨੂੰ ਸ਼ੁਭ ਸੰਕੇਤ ਦੱਸਿਆ ਤੇ ਭਾਜਪਾ ਦੀ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣ ਅਤੇ ਅੰਦੋਲਨ ਨੂੰ ਗ਼ਲਤ ਰੰਗਤ ਦੇਣ ਵਾਲੇ ਗੋਦੀ ਮੀਡੀਆ ਦੀ ਕੀਤੀ ਗਈ ਨਿਖੇਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਆਪਣਾ ਅੜੀਅਲ ਵਤੀਰਾ ਛੱਡਣ।