ਪੱਤਰ ਪ੍ਰੇਰਕ
ਜੈਂਤੀਪੁਰ, 24 ਅਪਰੈਲ
ਹਲਕਾ ਮਜੀਠਾ ਦੇ ‘ਆਪ’ ਦੇ ਇੰਚਾਰਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਅੱਜ ਹਲਕੇ ਦੇ ਕਸਬਾ ਟਾਹਲੀ ਸਾਹਿਬ ਤੋਂ ਪਿੰਡ ਬਾਬੋਵਾਲ ਤੱਕ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਜ਼ਿਕਰਯੋਗ ਹੈ ਲਗਭਗ ਪਿਛਲੇ ਦਸ ਸਾਲਾਂ ਤੋਂ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਇਸ ਮੌਕੇ ਲਾਲੀ ਮਜੀਠੀਆ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੇ ਹੱਕਾਂ ਹਿੱਤਾਂ ਲਈ ਵੱਡੇ ਫ਼ੈਸਲੇ ਲੈ ਕੇ ਅਤੇ ਵਿਕਾਸ ਕੰਮ ਸ਼ੁਰੂ ਕਰਵਾ ਕੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ।
ਇਸ ਮੌਕੇ ਐਕਸੀਅਨ ਇੰਦਰਜੀਤ ਸਿੰਘ, ਐਡੀਓ ਪ੍ਰਿਤਪਾਲ ਸਿੰਘ, ਸਹਾਇਕ ਇੰਜਨੀਅਰ ਸ਼ਰਨਦੀਪ ਸਿੰਘ, ਜਸਮੀਤ ਸਿੰਘ ਰੰਧਾਵਾ, ਸਤਿੰਦਰ ਸਿੰਘ ਉੱਪਲ, ਸਰਕਲ ਇੰਚਾਰਜ ਬਲਹਾਰ ਸਿੰਘ, ਮਨਜੀਤ ਸਿੰਘ, ਰਛਪਾਲ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਟਾਹਲੀ ਸਾਹਿਬ, ਲਾਭ ਸਿੰਘ ਖਿਦੋਵਾਲੀ, ਮਨਜਿੰਦਰ ਸਿੰਘ ਖੈੜੇ, ਤਰਸੇਮ ਕੁਮਾਰ ਭਨੋਟ, ਡਾ. ਸਤੀਸ਼ ਕੁਮਾਰ ਰੂਪੋਵਾਲੀ, ਜਗਦੀਸ਼ ਸਿੰਘ ਭੀਲੋਵਾਲ, ਦਰਸ਼ਨ ਸਿੰਘ ਹੁੰਦਲ, ਸਤਨਾਮ ਸਿੰਘ, ਬਾਊ ਸਿੰਘ ਬਾਬੋਵਾਲ, ਕੁਲਦੀਪ ਸਿੰਘ, ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਹਾਜ਼ਰ ਸਨ।