ਪੱਤਰ ਪ੍ਰੇਰਕ
ਚੇਤਨਪੁਰਾ, 27 ਜੂਨ
ਨੈਸ਼ਨਲ ਸਪੋਰਟਸ ਅਤੇ ਐਜੂਕੇਸ਼ਨ ਡਿਪਾਰਟਮੈਂਟ ਫੈਡਰੇਸ਼ਨ (ਮਾਨਤਾ ਪ੍ਰਾਪਤ) ਭਾਰਤ ਸਰਕਾਰ ਵੱਲੋਂ ਕਰਵਾਏ ਗਈ ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ 2022-23 ਅੰਡਰ 19 ਸਾਲ ਵਿੱਚ ਰੁੜਕੀ ਉਤਰਰਾਖੰਡ ਵਿੱਚ ਹੋਏ ਨੈਸ਼ਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਆਕਾਸ਼ਦੀਪ ਸਿੰਘ ਛੀਨਾ ਨੇ ਲੰਬੀ ਛਾਲ ਵਿਚ 6 ਮੀਟਰ 30 ਐੱਮਐੱਮ ਛਾਲ ਮਾਰ ਕੇ ਸੋਨ ਤਮਗਾ ਜਿੱਤਿਆ। ਅੱਜ ਖਿਡਾਰੀ ਦਾ ਪਿੰਡ ਛੀਨਾ ਵਿਚਲਾ ਕਿਲਾ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਆਕਾਸ਼ਦੀਪ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਕੋਚ ਹਰਜਿੰਦਰ ਸਿੰਘ ਛੀਨਾਂ ਅਤੇ ਆਕਾਸ਼ਦੀਪ ਦੀ ਮਿਹਨਤ ਰੰਗ ਲਿਆਈ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ, ਸਾਧਾ ਸਿੰਘ ਸਰਪੰਚ, ਮੁਲਾਜ਼ਮ ਆਗੂ ਡਾ਼ ਇੰਦਰਜੀਤ ਸਿੰਘ ਮਹਿਲਾਂਵਾਲਾ, ਸਾਹਿਤਕਾਰ ਭੁਪਿੰਦਰ ਸਿੰਘ ਸੰਧੂ, ਸਰਪੰਚ ਕੁਲਦੀਪ ਸਿੰਘ ਛੀਨਾ ਹਾਜ਼ਰ ਸਨ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਨਵੰਤ ਸਿੰਘ ਖ਼ਤਰਾਏ ਕਲਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਿਡਾਰੀ ਨੂੰ ਖੇਡਾਂ ਦੇ ਕੋਟੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ।