ਪੱਤਰ ਪ੍ਰੇਰਕ
ਜੈਂਤੀਪੁਰ, 17 ਮਾਰਚ
ਅੱਡਾ ਤਲਵੰਡੀ ਖੁੱਮਣ ਤੋਂ ਕਸਬਾ ਟਾਹਲੀ ਸਾਹਿਬ ਨੂੰ ਜਾਣ ਵਾਲੇ ਮੁੱਖ ਮਾਰਗ ’ਤੇ ਪਿੰਡ ਸਰਕਾਰਾਂ ਅਤੇ ਖੈੜੇ ਬਾਲਾ ਚੱਕ ਦਰਮਿਆਨ ਪੈਂਦੇ ਨਿਕਾਸੂ ਨਾਲੇ (ਹੰਸਲੀ) ਦੇ ਪੁਲ ਉੱਪਰ ਦੋਵੇਂ ਪਾਸੇ ਰੇਲਿੰਗ ਨਾ ਹੋਣ ਕਾਰਨ ਹਰ ਵੇਲੇ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਇਹ ਮੁੱਖ ਮਾਰਗ ਅੰਮ੍ਰਿਤਸਰ ਮਹਿਤਾ ਚੌਕ ਰੋਡ ’ਤੇ ਸਥਿਤ ਅੱਡਾ ਬੋਪਾਰਾਏ ਤੋਂ ਸ਼ੁਰੂ ਹੋ ਕੇ ਕਸਬਾ ਮਜੀਠਾ ਤੱਕ ਜਾਂਦਾ ਹੈ ਅਤੇ ਹਰ ਵੇਲੇ ਇਸ ਮਾਰਗ ’ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਲਾਕੇ ਦੇ ਲੋਕਾਂ ਦੀ ਸਬੰਧਤ ਵਿਭਾਗ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਪੁਲ ਤੇ ਰੇਲਿੰਗ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।