ਪੱਤਰ ਪ੍ਰੇਰਕ
ਧਾਰੀਵਾਲ, 8 ਅਗਸਤ
ਗੁਰੂ ਗੋਬਿੰਦ ਸਿੰਘ (ਜੀਜੀਐੱਸ) ਮਾਡਰਨ ਸਕੂਲ ਬਖਤਪੁਰ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਗਤਕਾ ਮੁਕਾਬਲਿਆਂ ਵਿੱਚ 3 ਸੋਨ ਅਤੇ 3 ਕਾਸ਼ੀ ਦੇ ਤਗਮੇ ਜਿੱਤੇ ਹਨ। ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਮਾਨਸਾ ਵਿਖੇ ਕਰਵਾਈ ਚੈਂਪੀਅਨਸ਼ਿਪ ਵਿੱਚ ਜੀ ਜੀ ਐੱਸ ਕਲੱਬ ਦੇ ਮਨਜੀਤ ਕੌਰ, ਰਣਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਸੋਨ ਤਗਮੇ ਅਤੇ ਹਰਮਨਪ੍ਰੀਤ ਸਿੰਘ, ਸਰਤਾਜ ਸਿੰਘ ਅਤੇ ਜਪਨੀਤ ਕੌਰ ਗਿੱਲ ਨੇ ਕਾਂਸ਼ੀ ਦੇ ਤਗਮੇ ਜਿੱਤੇ ਹਨ।