ਪੱਤਰ ਪ੍ਰੇਰਕ
ਧਾਰੀਵਾਲ, 2 ਅਕਤੂਬਰ
ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਚਲ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਅਤੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਜੀਜੀਐੱਸ ਬਾਕਸਿੰਗ ਕਲੱਬ ਨੇ 32 ਸੋਨੇ, ਚਾਰ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਹੋਏ ਮੁਕਾਬਲਿਆਂ ਵਿੱਚ ਜੀਜੀਐੱਸ ਬਾਕਸਿੰਗ ਕਲੱਬ ਦੇ ਖਿਡਾਰੀਆਂ (ਅੰਡਰ-14) ਵਿੱਚ ਮਨਿੰਦਰ ਗਿੱਲ, ਅੰਮ੍ਰਿਤਪਾਲ ਸਿੰਘ, ਜਗਤੇਸ਼ਵਰ ਸਿੰਘ, ਨਵਜੋਤ ਸਿੰਘ, ਸਹਿਜਪ੍ਰਤਾਪ ਸਿੰਘ, ਭਾਵੇਸ਼ ਕੁਮਾਰ, ਅੰਡਰ-17 ’ਚ ਅਭੈਦੀਪ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਕਲਸਵੀਰ ਸਿੰਘ, ਅੰਡਰ-21 ’ਚ ਨਵਤੇਜ ਸਿੰਘ, ਪ੍ਰਿਤਪਾਲ ਸਿੰਘ, ਸਰਤਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ, ਅੰਡਰ-14 ਵਰਗ (ਲੜਕੀਆਂ) ’ਚ ਤਾਨੀਆਂ ਅਤੇ ਸੁਕਲੀਨ ਕੌਰ, ਅੰਡਰ-17 ’ਚ ਮਨਜੀਤ ਕੌਰ, ਰਣਜੀਤ ਕੌਰ, ਨਿਰਮਲਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਸਿਨੇਹਾ, ਅੰਡਰ-21 ’ਚ ਗੁਰਪ੍ਰੀਤ ਕੌਰ, ਹਰਦੀਪ ਕੌਰ ਅਤੇ ਜਪਨੀਤ ਕੌਰ, ਕਿੱਕ ਬਾਕਸਿੰਗ (ਅੰਡਰ-14) ਲੜਕਿਆਂ ਵਿੱਚੋਂ ਹਰਪ੍ਰਤਾਪ ਸਿੰਘ, ਅੰਮ੍ਰਿਤਪਾਲ ਸਿੰਘ, ਅਭੀਜੋਤ ਸਿੰਘ, ਓਂਕਾਰਦੀਪ ਸਿੰਘ, ਬਿਪਨਸਵਰੂਪ ਸਿੰਘ ਤੇ ਭੁਪਿੰਦਰਪਾਲ ਸਿੰਘ, ਅੰਡਰ-21 ਵਿੱਚੋਂ ਨਵਤੇਜ ਸਿੰਘ ਤੇ ਪ੍ਰਿਤਪਾਲ ਸਿੰਘ, ਅੰਡਰ-14 (ਲੜਕੀਆਂ) ਵਿੱਚ ਮਨਸੀਰਤ ਕੌਰ ਤੇ ਮਾਨਵਦੀਪ ਕੌਰ, ਅੰਡਰ-21 ਵਿੱਚ ਗੁਰਪ੍ਰੀਤ ਕੌਰ ਨੇ ਸੋਨੇ ਤਗ਼ਮੇ ਜਿੱਤੇ। ਸਕੂਲ ਡਾਇਰੈਕਟਰ ਡਾ. ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਰਣਜੀਤ ਕੌਰ, ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਸੁਖਮੀਤ ਕੌਰ ਨੇ ਜੇਤੂ ਖਿਡਾਰੀਆਂ ਤੇ ਕੋਚ ਨਵਤੇਜ ਸਿੰਘ ਦਾ ਸਨਮਾਨ ਕੀਤਾ।