ਪਠਾਨਕੋਟ: ਪਿੰਡ ਕਲੇਸਰ ਅਤੇ ਪਿੰਡ ਝੰਡਪੁਰ ਵਿੱਚ ਪੀਐੱਲਬੀ ਰੇਖਾ ਦੇਵੀ ਦੀ ਅਗਵਾਈ ਹੇਠ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਐਡਵੋਕੇਟ ਰਜਤ ਸ਼ਰਮਾ ਵੀ ਸ਼ਾਮਲ ਹੋਏ। ਸਰਪੰਚ ਰਜਨੀ ਸੈਣੀ ਤੇ ਸਰਪੰਚ ਰੇਖਾ ਸ਼ਰਮਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਉਹ ਲੋਕ ਜਿੰਨ੍ਹਾਂ ਦੀ ਆਮਦਨ 3 ਲੱਖ ਸਾਲਾਨਾ ਤੋਂ ਘੱਟ ਹੈ, ਦਿਵਿਆਂਗ, ਮਜ਼ਦੂਰ, ਵਿਦਿਆਰਥੀ, ਕੈਦੀ ਆਦਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਤੇ ਕੋਰਟ ਵਿੱਚ ਲੋਕ ਅਦਾਲਤਾਂ ਲੱਗਦੀਆਂ ਹਨ। ਜਿਸ ਵਿੱਚ ਲੋਕ ਆਪਣੇ ਕੇਸ ਲਗਾ ਕੇ ਆਸਾਨੀ ਨਾਲ ਸਸਤਾ ਨਿਆਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਸੀਨੀਅਰ ਸਿਟੀਜਨ ਐਕਟ, ਘਰੇਲੂ ਹਿੰਸਾ, ਵਿਕਟਮ ਕੰਪਨਜੇਸ਼ਨ, ਪੋਸਕੋ ਐਕਟ ਸਬੰਧੀ ਕਾਨੂੰਨਾਂ ਦੀ ਜਾਣਕਾਰੀ ਵੀ ਦਿੱਤੀ ਗਈ। -ਪੱਤਰ ਪ੍ਰੇਰਕ