ਪੱਤਰ ਪ੍ਰੇਰਕ
ਚੇਤਨਪੁਰਾ, 10 ਅਕਤੂਬਰ
ਸਾਬਕਾ ਬੀਐੱਸਐਫ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਤੇ ਤਰਨਤਾਰਨ ਦੇ ਸੇਵਾ-ਮੁਕਤ ਬੀਐੱਸਐੱਫ ਦੇ ਜਵਾਨਾਂ, ਜੇਸੀਓ ਤੇ ਅਫ਼ਸਰਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਐੱਸਐੱਸ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਸਾਬਕਾ ਬੀਐੱਸਐਫ ਦੇ ਜਵਾਨਾਂ ਤੇ ਅਧਿਕਾਰੀਆਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਐੱਸਐੱਸ ਗਿੱਲ ਨੇ ਮੰਗ ਕੀਤੀ ਕਿ ਬਾਜ਼ਾਰ ਵਿੱਚ ਮੈਡੀਕਲ ਸਹੂਲਤਾਂ ਤੇ ਦਵਾਈਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਇਸ ਲਈ ਸਰਕਾਰ ਪਰਿਵਾਰ ਮੈਡੀਕਲ ਅਲਾਉਂਸ 3 ਇੱਕ ਹਜ਼ਾਰ ਰੁਪਏ ਕਰੇ, ਸੇਵਾ-ਮੁਕਤ ਬੀਐੱਸਐੱਫ਼ ਦੇ ਕਿਸੇ ਵੀ ਜਵਾਨ ਦੀ ਮੌਤ ਹੋਣ ’ਤੇ ਸਸਕਾਰ ਵਾਸਤੇ ਰਾਸ਼ੀ ਵਧਾ ਕੇ 20 ਹਜ਼ਾਰ ਕੀਤਾ ਜਾਵੇ, ਸੇਵਾ-ਮੁਕਤ ਜਵਾਨਾਂ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇ।