ਧਾਰੀਵਾਲ: ਪੁਲੀਸ ਵਲੋਂ ਥਾਣਾ ਧਾਰੀਵਾਲ ਦੇ ਪਿੰਡ ਕੰਗ ਵਿੱਚ ਸਪੈਸ਼ਲ ਸਰਚ ਅਭਿਆਨ ਤਹਿਤ ਛਾਪਾ ਮਾਰ ਕੇ ਦੋ ਘਰਾਂ ’ਚੋਂ 1 ਲੱਖ 76 ਹਜ਼ਾਰ ਰੁਪਏ ਡਰੱਗ ਮਨੀ ਸਣੇ 11 ਗ੍ਰਾਮ ਹੈਰੋਇਨ, ਦੋ ਇਲੈਕਟ੍ਰਾਨਿਕ ਕੰਡੇ, 18 ਲਾਇਟਰ ਤੇ ਹੋਰ ਸਾਮਾਨ, 6 ਮੋਬਾਈਲ ਫੋਨ ਅਤੇ 4 ਮੋਟਰਸਾਈਕਲ ਬਰਾਮਦ ਕਰਕੇ ਪੰਜ ਜਣਿਆਂ ਰਣਜੋਧ ਸਿੰਘ ਉਰਫ ਜੋਧਾ, ਦਲੇਰ ਸਿੰਘ, ਬਲਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ, ਸੁਖਵਿੰਦਰ ਸਿੰਘ ਵਾਸੀਆਂਨ ਕੰਗ ਖ਼ਿਲਾਫ਼ ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਧਾਰੀਵਾਲ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਰਣਜੋਧ ਸਿੰਘ ਫਰਾਰ ਹੈ, ਜਦਕਿ ਬਾਕੀ ਸਾਰੇ ਮੁਲਜ਼ਮ ਪੁਲੀਸ ਨੇ ਮੌਕੇ ’ਤੇ ਕਾਬੂ ਕੀਤੇ ਹਨ। -ਪੱਤਰ ਪ੍ਰੇਰਕ