ਨਿੱਜੀ ਪੱਤਰ ਪ੍ਰੇਰਕ
ਬਟਾਲਾ, 10 ਮਈ
ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਬਟਾਲਾ ਕਲੱਬ ਵਿੱਚ ਪੰਜ ਪੁਸਤਕਾਂ ’ਤੇ ਵਿਚਾਰ-ਚਰਚਾ ਕਰਵਾਈ ਗਈ । ਇਸ ਮੌਕੇ ਤਲਵਿੰਦਰ ਕੌਰ ਦੀ ਪੁਸਤਕ ‘ਨਾਰੀ ਬਰਾਬਰਤਾ’ (ਨਬਿੰਧ ਸੰਗ੍ਰਹਿ), ਵਰਗਿਸ ਸਲਾਮਤ ਦੀ ਪੁਸਤਕ ‘ਤੰਦ ਤੇ ਤਾਣੀ’ (ਕਹਾਣੀ ਸੰਗ੍ਰਹਿ) ,ਹਰਭਜਨ ਸਿੰਘ ਸੇਖੋਂ ਦੀ ਪੁਸਤਕ ‘ਹਿੰਦ ਦੀ ਚਾਦਰ’(ਨਬਿੰਧ ਸੰਗ੍ਰਹਿ) ਡਾ. ਅਨੂਪ ਸਿੰਘ ਦੀਆਂ ਦੋ ਪੁਸਤਕਾਂ ‘ਪੌਣੀ ਸਦੀ ਦਾ ਸਫਰ’(ਨਬਿੰਧ ਸੰਗ੍ਰਹਿ) ਅਤੇ ‘ਸ਼ਬਦ ਦੀ ਅਜ਼ਮਤ’ (ਨਬਿੰਧ ਸੰਗ੍ਰਹਿ) ਪੰਜ ਪੁਸਤਕਾਂ ਰਿਲੀਜ਼ ਕੀਤੀਆਂ । ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ , ਡਾ ਅਨੂਪ ਸਿੰਘ , ਡਾ.ਪਰਮਜੀਤ ਸਿੰਘ ਕਲਸੀ ,ਸੁਖਦੇਵ ਸਿੰਘ ਪ੍ਰੇਮੀ ,ਪਿ੍ਰੰਸੀਪਲ ਪਰਮਜੀਤ ਕੌਰ , ਮਧੂ ਤਨਹਾ , ਸਿਮਰਤ ਸੁਮੈਰਾ , ਸੈਲਿੰਦਰਜੀਤ ਰਾਜਨ , ਗੁਰਮੀਤ ਸਿੰਘ ਸਰਾਂ,ਪਿ੍ਰੰ.ਰਘਬੀਰ ਸਿੰਘ ਸੋਹਲ, ਸੁੱਚਾ ਸਿੰਘ ਰੰਧਾਵਾ ਅਤੇ ਵਰਗਿਸ ਸਲਾਮਤ ਨੇ ਕੀਤੀ। ਮੁੱਖ ਮਹਿਮਾਨ ਵੱਜੋਂ ਆਸਟ੍ਰੇਲੀਆ ਤੋਂ ਪੰਜਾਬੀ ਸੱਥ ਮੈਲਬੌਰਨ ਦੀ ਪ੍ਰਧਾਨ ਮਧੂ ਤਨਹਾ ਸਨ। ਇਸ ਮੌਕੇ ਸਾਹਿਤਕਾਰ ਡਾ ਹੀਰਾ ਸਿੰਘ , ਡਾ. ਪਵਨ ਕੁਮਾਰ , ਡਾ. ਰਮਨਦੀਪ ਕੌਰ , ਡਾ.ਗੁਰਵੰਤ ਸਿੰਘ , ਡਾ. ਪਰਮਜੀਤ ਸਿੰਘ ਕਲਸੀ ਕਹਾਣੀਕਾਰ, ਤਰਸੇਮ ਭੰਗੂ ਅਤੇ ਡਾ.ਗੁਰਿੰਦਰ ਕੌਰ ਨੇ ਮੁੱਖ ਪਰਚੇ ਪੇਸ਼ ਕੀਤੇ। ਮੰਚ ਵੱਲੋਂ ਸੁਰਿੰਦਰ ਸਿੰਘ ਨਿਮਾਣਾ ਨੂੰ ਸਨਮਾਨਿਤ ਕੀਤਾ ਗਿਆ ਹਾਜ਼ਰ ਕਵੀਆਂ ਨੇ ਕਵਿਤਾਵਾਂ ਪੜੀਆਂ ਅਤੇ ਕਵੀ ਦਰਬਾਰ ਵਿਚ ਹਿੱਸਾ ਲਿਆ।