ਜੰਡਿਆਲਾ ਗੁਰੂ: ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਦੀ ਟੀਮ ਨੇ ਜੰਡਿਆਲਾ ਗੁਰੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੇ 9 ਸੈਂਪਲ ਭਰੇ। ਇਸ ਸਬੰਧੀ ਫੂਡ ਸੇਫਟੀ ਟੀਮ ਦੇ ਮੈਂਬਰ ਹਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਸੇਫਟੀ ਟੀਮ ਦੇ ਅਫ਼ਸਰ ਸਤਨਾਮ ਸਿੰਘ ਅਤੇ ਅਮਨਦੀਪ ਸਿੰਘ ਨੇ ਉਨ੍ਹਾਂ ਨਾਲ ਮਿਲ ਕੇ ਜੰਡਿਆਲਾ ਗੁਰੂ ਅਤੇ ਇਸ ਦੇ ਨੇੜੇ ਸਥਿਤ ਟਾਂਗਰਾ ਅਤੇ ਖਲਚੀਆਂ ਵਿੱਚੋਂ ਦੇਸੀ ਘਿਉ, ਵੇਸਨ, ਖੋਆ, ਬਰਫੀ, ਤਿਆਰ ਹੋਏ ਨੂਡਲ ਆਦਿ ਨੌਂ ਸੈਂਪਲ ਭਰੇ। ਉਨ੍ਹਾਂ ਦੱਸਿਆ ਇਨ੍ਹਾਂ ਸੈਂਪਲਾਂ ਨੂੰ ਪਰਖਣ ਲਈ ਲੈਬ ਵਿਚ ਭੇਜਿਆ ਗਿਆ ਹੈ ਅਤੇ ਇਸ ਦੇ ਨਤੀਜੇ ਆਉਣ ਤੋਂ ਬਾਅਦ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ