ਪੱਤਰ ਪ੍ਰੇਰਕ
ਤਰਨ ਤਾਰਨ, 3 ਅਕਤੂਬਰ
ਜਾਇਦਾਦ ਤੋਂ ਚੱਲਦੇ ਤਰਕਾਰ ਦੌਰਾਨ ਕਰੀਬ ਇਕ ਹਫਤਾ ਪਹਿਲਾਂ ਇਲਾਕੇ ਦੇ ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਆਪਣੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਪੁੱਤਰ ਨੂੰ ਝਬਾਲ ਪੁਲੀਸ ਨੇ ਅੱਜ ਸ਼ਾਮ ਵੇਲੇ ਗ੍ਰਿਫਤਾਰ ਕਰ ਲਿਆ ਹੈ| ਹੱਤਿਆ ਲਈ ਬਰਾਬਰ ਦੀ ਜ਼ਿੰਮੇਵਾਰ ਮੁਲਜ਼ਮ ਦੀ ਪਤਨੀ ਅਜੇ ਭਗੌੜਾ ਚੱਲ ਰਹੀ ਹੈ।
28 ਸਤੰਬਰ ਦੀ ਸਵੇਰ ਵੇਲੇ ਬਿਰਧ ਰਘਬੀਰ ਸਿੰਘ (75) ਦੀ ਉਸ ਦੇ ਲੜਕੇ ਦਿਲਬਾਗ ਸਿੰਘ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਦਿਲਬਾਗ ਸਿੰਘ ਤੇ ਉਸਦੀ ਪਤਨੀ ਪਰਮਜੀਤ ਕੌਰ ਖ਼ਿਲਾਫ਼ ਝਬਾਲ ਪੁਲੀਸ ਨੇ ਦਫ਼ਾ 302,34 ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਸੀ|
ਮੁਲਜ਼ਮ ਉਸ ਵੇਲੇ ਤੋਂ ਹੀ ਫਰਾਰ ਚੱਲ ਰਹੇ ਸਨ| ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਨੂੰ ਭਲਕੇ ਅਦਾਲਤ ਦੇ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ|