ਐੱਨਪੀ ਧਵਨ
ਪਠਾਨਕੋਟ,16 ਜੁਲਾਈ
ਪਿੰਡ ਭਟੋਆ ਵਿੱਚ ਬੀਤੀ ਦੇਰ ਰਾਤ ਤਾਰਾਗੜ੍ਹ ਮਾਰਗ ’ਤੇ ਸਥਿੱਤ ਮੰਦਰ ਕੋਲ ਇੱਕ ਫਾਸਟ ਫੂਡ ਸਟਾਲ ਊੱਤੇ ਕਿਸੇ ਨੇ ਤੇਲ ਸੁੱਟ ਕੇ ਅੱਗ ਲਗਾ ਦਿੱਤੀ ਤੇ ਸਟਾਲ ਪੂਰੀ ਤਰ੍ਹਾਂ ਸੜ ਗਿਆ।ਫਾਸਟ ਫੂਡ ਸਟਾਲ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਹੀ ਲੌਕਡਾਊਨ ਦੇ ਸਮੇਂ ਵਿੱਚ 35 ਹਜ਼ਾਰ ਰੁਪਏ ਖਰਚ ਕਰਕੇ ਰੇਹੜੀ ਉਪਰ ਸਟਾਲ ਬਣਾਇਆ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਸਟਾਲ ਬੰਦ ਕਰਕੇ ਘਰ ਚਲਾ ਗਿਆ ਸੀ ਪਰ ਦੇਰ ਰਾਤ ਕਿਸੇ ਅਣਪਛਾਤੇ ਸ਼ਰਾਰਤੀ ਤੱਤ ਨੇ ਸਟਾਲ ਉਪਰ ਤੇਲ ਸੁੱਟ ਕੇ ਅੱਗ ਲਗਾ ਦਿੱਤੀ ਜਿਸ ਦੀ ਫੁਟੇਜ ਨਜ਼ਦੀਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਉਸ ਨੇ ਥਾਣਾ ਤਾਰਾਗੜ੍ਹ ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਦੀ ਫੁਟੇਜ਼ ਲੈ ਕੇ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।