ਰਾਜਨ ਮਾਨ
ਮਜੀਠਾ, 31 ਜੁਲਾਈ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਜੀਠਾ ਅਤੇ ਜ਼ਿਲ੍ਹਾ ਗੁਰਦਾਸਪੁਰ ਵਲੋਂ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਕੱਥੂਨੰਗਲ ਟੌਲ ਪਲਾਜ਼ਾ ਉੱਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਅੱਜ ਸਾਮਰਾਜੀ ਸੰਸਥਾਵਾਂ ਸੰਸਾਰ ਬੈਂਕ ਤੇ ਸੰਸਾਰ ਵਪਾਰ ਸੰਸਥਾ ਵੱਲੋਂ ਮਾੜੀਆਂ ਨੀਤੀਆਂ ਭਾਰਤੀ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਹਨ। ਨਵੀਆਂ ਆਰਥਿਕ ਨੀਤੀਆਂ ਵਿਰੁੱਧ ਕਿਸਾਨ, ਮਜ਼ਦੂਰ, ਮੁਲਾਜ਼ਮ ਲੜ ਰਹੇ ਹਨ। ਲੋਕਾਂ ਦੇ ਟੈਕਸਾਂ ਨਾਲ ਉਸਾਰੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਖੇਤੀ ਕਾਨੂੰਨ ਲਿਆ ਦਿੱਤੇ ਹਨ। ਅੱਜ ਦੇ ਇਕੱਠ ਨੂੰ ਸਾਹਿਬ ਸਿੰਘ ਖੋਖਰ, ਦਲਜੀਤ ਸਿੰਘ ਗਿੱਲਾਂਵਾਲੀ, ਅਜਮੇਰ ਸਿੰਘ ਕੋਟ ਟੋਡਰ ਮਲ ,ਜਗਤਾਰ ਸਿੰਘ ਸੰਧੂ, ਹਰਪਾਲ ਸਿੰਘ ਗੋਸਲ, ਯਸਪਾਲ ਝਬਾਲ ,ਅਮਰਜੀਤ ਬਾਈ ,ਨਿਰਮਲ ਸਿੰਘ ਸੇਖੂਪੁਰਾ, ਬਲਵਿੰਦਰ ਸਿੰਘ ਚਿਤੌੜਗੜ੍ਹ, ਜੋਗਿੰਦਰ ਸਿੰਘ, ਸੁਰਜੀਤ ਕੌਰ ਹਰੀਆਂ, ਕੁਲਵਿੰਦਰ ਕੌਰ, ਅਮਰੀਕ ਕੌਰ ਮਰੜੀ, ਜੋਗਿੰਦਰ ਕੌਰ ਹਰੀਆਂ, ਸੁਖਪਾਲ ਸਿੰਘ ਬੱਜੂਮਾਨ, ਬਖਸ਼ੀਸ ਸਿੰਘ ਵਰਿਆਮ ਨੰਗਲ, ਮੇਜਰ ਸਿੰਘ ਭੋਲੇਕੇ, ਅਜੀਤ ਸਿੰਘ ਘਣੀਆਂ, ਗੁਰਬਚਨ ਸਿੰਘ ਖੋਦੇ ਬੇਟ ਨੇ ਸੰਬੋਧਨ ਕੀਤਾ।