ਧਾਰੀਵਾਲ: ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਗੁਰਦਾਸਪੁਰ ਦੀ ਨਿਗਰਾਨੀ ਹੇਠ ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਧਾਰੀਵਾਲ ਦੇ ਮੈਡੀਕਲ ਅਫਸਰ (ਹੋਮਿਓਪੈਥੀ) ਡਾ. ਅਮਰਿੰਦਰ ਸਿੰਘ ਕਲੇਰ ਵੱਲੋਂ ਪਿੰਡ ਦੀਨਪੁਰ ਵਿੱਚ ਸਿਹਤ ਜਾਗਰੂਕਤਾ ਸੈਮੀਨਾਰ ਅਤੇ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੀਨਪੁਰ ਦੇ ਸਰਪੰਚ ਸਲਾਮਤੀ ਦੁਆਰਾ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਵਿਲਸਨ ਮਸੀਹ, ਰੇਵਸ ਮਸੀਹ, ਸੁਨੀਲ ਜੋਸਫ, ਤਾਰਾ ਦਾਸ, ਬੀਰ ਮਸੀਹ, ਸੱਤਪਾਲ ਮਸੀਹ ਆਦਿ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਡਾ. ਅਮਰਿੰਦਰ ਸਿੰਘ ਕਲੇਰ ਨੇ ਹਾਜ਼ਰ ਲੋਕਾਂ ਨੂੰ ਸਿਹਤ ਸੰਭਾਲ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਚਮੜੀ ਰੋਗਾਂ, ਜੋੜ ਦਰਦਾਂ, ਦਿਲ ਤੇ ਮਾਨਸਿਕ ਬਿਮਾਰੀਆਂ, ਐਲਰਜੀ, ਦਮਾ, ਜਿਗਰ ਦੇ ਪੀੜਤ ਕਰੀਬ 110 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾ. ਅਮਰਿੰਦਰ ਸਿੰਘ ਕਲੇਰ, ਰਮਨਪ੍ਰੀਤ ਕੌਰ, ਰਾਜਵੰਤ ਕੌਰ, ਰਾਜ ਕੁਮਾਰ, ਧੀਰਜ ਵਿਲਸਨ ਆਦਿ ਹਾਜ਼ਰ ਸਨ। –ਪੱਤਰ ਪ੍ਰੇਰਕ