ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 31 ਮਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਟਾਂਡਾ ਦੀ 15 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਸਤਨਾਮ ਪੰਨੂੰ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਛਾਪੜੀ ਸਾਹਿਬ ਵਿੱਚ ਹੋਈ। ਇਸ ਵਿੱਚ ਕਲਵੰਤ ਸਿੰਘ ਭੈਲ ਪ੍ਰਧਾਨ ਅਤੇ ਭਗਵਾਨ ਸਿੰਘ ਧੂੰਦਾ ਸਕੱਤਰ, ਕੁਲਦੀਪ ਸਿੰਘ ਵੈਂਈ ਪੂਈ ਸੀਨੀਅਰ ਮੀਤ ਪ੍ਰਧਾਨ, ਬਚਿੱਤਰ ਸਿੰਘ ਛਾਪੜੀ ਸਾਹਿਬ, ਗੁਰਬਿੰਦਰ ਸਿੰਘ ਮੀਤ ਪ੍ਰਧਾਨ, ਜਵਾਹਰ ਸਿੰਘ ਟਾਂਡਾ, ਗੁਰਵਿੰਦਰ ਸਿੰਘ ਜੌਹਲ ਖ਼ਜ਼ਾਨਚੀ ਲਖਵਿੰਦਰ ਸਿੰਘ ਸੰਗਤਪੁਰਾ ਚੁਣੇ ਗਏ।
ਇਸ ਦੇ ਨਾਲ ਹੀ 14 ਇਕਾਈਆਂ ਦੇ ਪ੍ਰਧਾਨ ਸਕੱਤਰ ਜ਼ੋਨ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਜ਼ਿਲ੍ਹਾ ਦੀ ਚੋਣ ਕਰਨ ਲਈ 56 ਡੇਲੀਗੇਟਾਂ ਦੇ ਨਾਂ ਜ਼ਿਲ੍ਹਾ ਕਮੇਟੀ ਨੂੰ ਸੌਂਪੇ ਗਏ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਵੱਲੋਂ ਜਥੇਬੰਦਕ ਮੈਂਬਰਾਂ ਨੂੰ ਆਪਣੀਆਂ ਮੋਟਰਾਂ, ਖੇਤਾਂ ਤੇ ਘਰਾਂ ਵਿੱਚ 5 ਤੋਂ 10 ਬੂਟੇ ਲਾਉਣੇ ਲਾਜ਼ਮੀ ਕੀਤੇ ਗਏ।