ਪੱਤਰ ਪ੍ਰੇਰਕ
ਅਟਾਰੀ, 12 ਅਕਤੂਬਰ
ਸੰਗਠਿਤ ਚੈੱਕ ਪੋਸਟ ਅਟਾਰੀ ਵਿੱਚ ਕੰਮ ਕਰਦੇ ਕੁਲੀਆਂ ਦੀ ਈਪੀਐਫ ਦੀ ਰਾਸ਼ੀ ਵਿੱਚ ਹੋਏ ਕਥਿਤ ਘਪਲੇ ਨੂੰ ਲੈ ਕੇ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਮੁਖੀ ਸਤਨਾਮ ਸਿੰਘ ਗਿੱਲ ਅਤੇ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਪ੍ਰਧਾਨ ਆਈਸੀਪੀ ਵਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ-ਪਾਕਿਸਤਾਨ ਵਪਾਰਕ ਸਮਝੌਤੇ ਤਹਿਤ ਆਈਸੀਪੀ ਅਟਾਰੀ ਸਰਹੱਦ ਵਿੱਚ 1433 ਕੁਲੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਟਰਾਂਸਪੋਰਟ ਦਾ ਠੇਕਾ ਲੈਣ ਵਾਲੇ ਠੇਕੇਦਾਰ ਧਿਰਾਂ ਵੱਲੋਂ ਭਾਰਤ ਸਰਕਾਰ ਦੇ ਕਿਰਤ ਕਾਨੂੰਨ ਅਨੁਸਾਰ 1433 ਕੁਲੀਆਂ ਨੂੰ ਕੰਮ ’ਤੇ ਤਾਂ ਰੱਖਦੀ ਹੈ ਪਰ ਕਾਨੂੰਨ ਅਨੁਸਾਰ ਈਪੀਐਫ ਦੀ ਬਣਦੀ ਰਾਸ਼ੀ ਕੁਲੀਆਂ ਦੇ ਖਾਤਿਆਂ ’ਚ ਪਾਉਣ ਤੋਂ ਸਾਲ 2012 ਤੋਂ ਲੈ ਕੇ ਚਾਲੂ ਵਰ੍ਹੇ ਤੱਕ ਆਨਾਕਾਨੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਯਤਨਾਂ ਸਦਕਾ ਲੇਬਰ ਕਮਿਸ਼ਨਰ ਪੰਜਾਬ ਦੇ ਦਖਲ ਤੋਂ ਬਾਦ ਈਪੀਐਫ ਵਿਭਾਗ ਨੇ ਈਪੀਐਫ ਦੀ ਕਟੌਤੀ ਨੂੰ ਲੈ ਕੇ ਕਥਿਤ ਠੇਕੇਦਾਰ ਧਿਰ ਵੱਲੋਂ ਕੀਤੇ ਜਾ ਰਹੇ ਘਪਲੇ ਨੂੰ ਖੰਗ਼ਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮਾਝਾ ਜ਼ੋਨ ਦੇ ਚੇਅਰਮੈਨ ਬਾਬਾ ਸੰਤੋਖ ਸਿੰਘ ਬੱਲਸਰਾਏਂ, ਕੌਰ ਕਮੇਟੀ ਮੈਂਬਰ ਅਵਤਾਰ ਸਿੰਘ ਜੋਧੇ, ਟਰੱਸਟੀ ਮੈਂਬਰ ਗੁਰਮੇਲ ਸਿੰਘ ਜੋਧੇ, ਮੈਂਬਰ ਅੰਮ੍ਰਿਤਪਾਲ ਸਠਿਆਲਾ ਹਾਜ਼ਰ ਸਨ।