ਪਠਾਨਕੋਟ: ਇੰਜਨੀਅਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਦਿਖਾਈ ਜਾ ਰਹੀ ਬੇਰੁਖੀ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰ 18 ਅਤੇ 19 ਨਵੰਬਰ ਨੂੰ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ, ਕਲਮ ਛੱਡੋ ਹੜਤਾਲ ਕਰਨਗੇ ਅਤੇ ਜ਼ਿਲ੍ਹਾ ਹੈਡ ਕੁਆਟਰ ਤੇ ਮੁਜ਼ਾਹਰੇ ਵੀ ਕਰਨਗੇ। ਇਸ ਵਿੱਚ ਸਮੂਹ ਵਿਭਾਗਾਂ ਨਾਲ ਸਬੰਧਤ ਜੂਨੀਅਰ ਇੰਜੀਨੀਅਰ ਸ਼ਾਮਲ ਹੋਣਗੇ। ਇਹ ਐਲਾਨ ‘ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ’ ਦੇ ਸੂਬਾਈ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਲਵਲੀ, ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਤੇ ਵਿੱਤ ਸਕੱਤਰ ਨਰਿੰਦਰ ਕੁਮਾਰ ਨੇ ਕੀਤਾ। -ਪੱਤਰ ਪ੍ਰੇਰਕ