ਐੱਨਪੀ ਧਵਨ
ਪਠਾਨਕੋਟ, 18 ਦਸੰਬਰ
ਪਠਾਨਕੋਟ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਹੱਲਾ-ਬੋਲ ਹੜਤਾਲ 33ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਸਮੂਹ ਐੱਨਐੱਚਐੱਮ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਲੀਫਲੈਟ ਵੰਡ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਐਲਾਨਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਪੰਕਜ ਕੁਮਾਰ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਕੈਬਨਿਟ ਵਿੱਚ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੁੱਦਾ ਨਹੀਂ ਹੱਲ ਕੀਤਾ ਗਿਆ। ਹੈ।ਇਸ ਮੌਕੇ ਕਮਿਊਨਟੀ ਹੈਲਥ ਅਫਸਰ ਡਾ. ਵਿਮੁਕਤ ਸ਼ਰਮਾ ਡਾ. ਤਨਵੀ ਭਾਰਦਵਾਜ, ਸੀਐੱਚਓ ਵਿਪਨ ਕਟਾਰੀਆ ਡੀਪੀਐੱਮ ਅਮਨਦੀਪ ਸਿੰਘ, ਡਾ. ਦੀਪਾਲੀ ਮਨਹਾਸ, ਡਾਕਟਰ ਰੂਬੀ, ਪ੍ਰਿਆ ਮਹਾਜਨ, ਚੰਦਰ ਮਹਾਜਨ, ਦੀਪਿਕਾ ਸ਼ਰਮਾ, ਅੰਕਿਤਾ, ਪਾਰਸ ਸੋਈ, ਜਤਿਨ, ਕੁਮਾਰ ਆਦਿ ਹਾਜ਼ਰ ਸਨ। ਮੁਲਾਜ਼ਮਾਂ ਨੇ ਚਿਤਾਵਨਂ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਪਿੰਡਾਂ ਤੱਕ ਫੈਲਾਉਣਗੇ।
ਪੈਰਾ ਮੈਡੀਕਲ ਸਟਾਫ਼ ਵੱਲੋਂ ਨਾਅਰੇਬਾਜ਼ੀ
ਕਾਹਨੂੰਵਾਨ: (ਪੱਤਰ ਪ੍ਰੇਰਕ): ਪੈਰਾ ਮੈਡੀਕਲ ਯੂਨੀਅਨ ਨੇ ਸੀਐੱਚਸੀ ਕਾਹਨੂੰਵਾਨ ਵਿੱਚ ਮੁੱਢਲੇ ਭੱਤੇ ਕੱਟਣ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਹਾਇਕ ਮਲੇਰੀਆ ਅਫ਼ਸਰ ਰਛਪਾਲ ਸਿੰਘ ਅਤੇ ਹੈਲਥ ਇੰਸਪੈਕਟਰ ਮਹਿੰਦਰਪਾਲ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਭੱਤੇ ਬਹਾਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ਵਿੱਚ ਸਤਿਨਾਮ ਸਿੰਘ, ਅਮੋਲਕ ਸਿੰਘ, ਬਲਰਾਜ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਪ੍ਰਤਾਪ ਸਿੰਘ, ਪਰਮਜੀਤ ਕੌਰ, ਸਤਿਨਾਮ ਕੌਰ, ਸੁਰਜੀਤ ਕੌਰ, ਕੁਲਦੀਪ ਕੌਰ ਸੰਤੋਸ਼ ਕੌਰ ਬਲਜੀਤ ਕੌਰ, ਭੁਪਿੰਦਰ ਕੌਰ ਮਸੂਹ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸਨ।