
ਪੱਤਰ ਪ੍ਰੇਰਕ
ਤਰਨ ਤਾਰਨ, 18 ਮਾਰਚ
ਇਲਾਕੇ ਦੇ ਪਿੰਡ ਕੱਚਾ ਪੱਕਾ ਵਿੱਚ ਪਰਿਵਾਰ ਅੰਦਰ ਜਾਇਦਾਦ ਤੋਂ ਹੋਈ ਤਰਕਾਰ ਕਾਰਨ ਬਿਰਧ ਔਰਤ ਉੱਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰਾਂ ’ਚ ਔਰਤ ਦੀ ਨੂੰਹ, ਪੋਤਰੇ, ਕੁੜਮਣੀ ਆਦਿ ਸਣੇ ਕੁਝ ਅਣਪਛਾਤੇ ਵੀ ਸ਼ਾਮਲ ਹਨ। ਇਸ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲੀਸ ਨੇ ਅੱਠ ਜਣਿਆਂ ਨੂੰ ਨਾਮਜ਼ਦ ਕੀਤਾ ਹੈ| ਪੀੜਤ ਸੁਖਵਿੰਦਰ ਕੌਰ (70) ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਮੁਲਜ਼ਮਾਂ ਵਿੱਚੋਂ ਜ਼ਖ਼ਮੀ ਔਰਤ ਸੁਖਵਿੰਦਰ ਕੌਰ ਦੇ ਪੋਤਰੇ ਕਰਨਪਾਲ ਸਿੰਘ, ਨੂੰਹ ਕੁਲਵੰਤ ਕੌਰ, ਕੁੜਮਣੀ ਸੁਖਵਿੰਦਰ ਕੌਰ ਵਾਸੀ ਦਿਆਲਪੁਰ ਦੀ ਸ਼ਨਾਖ਼ਤ ਕਰ ਲਈ ਗਈ ਹੈ ਜਦੋਂਕਿ ਪੰਜ ਹੋਰਨਾਂ ਦੀ ਪਛਾਣ ਅਜੇ ਕੀਤੀ ਜਾਣੀ ਹੈ|
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ