ਮਕਬੂਲ ਅਹਿਮਦ
ਕਾਦੀਆਂ, 8 ਮਈ
ਅਹਿਮਦੀਆ ਮੁਸਲਿਮ ਜਮਾਤ ਵੱਲੋਂ ਈਦ ਮਿਲਣ ਪਾਰਟੀ ਸਰਾਏ ਤਾਹਿਰ ਹਾਲ ਵਿੱਚ ਕੀਤੀ ਗਈ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਪਵਿੱਤਰ ਕੁਰਾਨ-ਏ-ਪਾਕਿ ਦੀ ਤਲਾਵਤ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮੁੱਖ ਮਹਿਮਾਨ ਅਮਨ ਸ਼ੇਰ ਸਿੰਘ ਕਲਸੀ ਨੇ ਸੰਬੋਧਨ ਕਰਦੀਆਂ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਹਰ ਮੌਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ। ਇਸ ਮੌਕੇ ਅਕਾਲੀ ਦਲ (ਬਾਦਲ) ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ , ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਵੀ ਈਦ ਮਿਲਨ ਪਾਰਟੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਜਮਾਤ-ਏ ਅਹਿਮਦੀਆ ਦੇ ਚੌਥੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਸਾਹਿ ਵਿਸ਼ਵ ਸ਼ਾਂਤੀ ਦੇ ਮੁਦਈ ਸਨ। ਇਸੇ ਤਰ੍ਹਾਂ ਕੈਨੇਡਾ ਪਾਰਲੀਮੈਂਟ ਵਿੱਚ ਜਮਾਤ ਦੇ ਪੰਜਵੇਂ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਵਿਸ਼ਵ ਸ਼ਾਂਤੀ ਬਾਰੇ ਜੋ ਸੰਬੋਧਨ ਕੀਤਾ ਸੀ. ਜਮਾਤ-ਏ-ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੌਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗਿਆਨੀ ਤਨਵੀਰ ਅਹਿਮਦ, ਜਮਾਤ ਅਹਿਮਦੀਆ ਦੇ ਸਕੱਤਰ ਮੁਹੰਮਦ ਨਸੀਮ ਖ਼ਾਂ, ਮੌਲਾਨਾ ਮੁਨੀਰ ਅਹਿਮਦ ਖ਼ਾਦਿਮ, ਚੌਧਰੀ ਅਬਦੁਲ ਵਾਸੇ ਚੱਠਾ, ਗਗਨਦੀਪ ਸਿੰਘ ਗਿੰਨੀ ਭਾਟੀਆ ਸਾਬਕਾ ਕੌਂਸਲਰ, ਮਨਮੋਹਨ ਸਿੰਘ ੳਬਰਾਏ, ਡਾਕਟਰ ਬਲਚਰਨ ਸਿੰਘ ਭਾਟੀਆ, ਤਰਲੋਕ ਸਿੰਘ ਪੱਡਾ, ਹਾਫ਼ਿਜ਼ ਮਖ਼ਦੂਮ ਸ਼ਰੀਫ਼ ਸਮੇਤ ਅਨੇਕ ਉੱਘੀ ਸਖਸ਼ੀਅਤਾਂ ਮੌਜੂਦ ਸਨ।