ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਖੱਤਰੀ ਸਭਾ ਪਠਾਨਕੋਟ ਵੱਲੋਂ ਪ੍ਰਧਾਨ ਰਾਜੇਸ਼ ਪੁਰੀ ਦੀ ਅਗਵਾਈ ਵਿੱਚ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਅਮਿਤ ਸਾਹਨੀ ਨੇ ਆਪਣੀ ਮਾਤਾ ਸਰੋਜ ਸਾਹਨੀ ਦੀ ਯਾਦ ਵਿੱਚ ਖੱਤਰੀ ਭਵਨ ਅੰਦਰ ਚੱਲ ਰਹੇ ਨਿਰਮਾਣ ਕਾਰਜ ਵਿੱਚ ਆਪਣਾ ਸਹਿਯੋਗ ਦਿੰਦੇ ਹੋਏ 31 ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਸਿੰਮੀ ਸਾਹਨੀ, ਜ਼ਿਲ੍ਹਾ ਚੇਅਰਮੈਨ ਵਿਜੈ ਪਾਸੀ, ਜਨਰਲ ਸਕੱਤਰ ਰੋਮੀ ਵਡੈਹਰਾ, ਪੀਆਰ ਪਾਸੀ, ਆਰਕੇ ਖੰਨਾ, ਅਵਤਾਰ ਅਬਰੋਲ, ਯੋਗੀ ਸੇਠ, ਜਗਦੀਸ਼ ਕੋਹਲੀ, ਆਸ਼ੀਸ਼ ਮਲਹੋਤਰਾ, ਰੋਸ਼ਨ ਲਾਲ ਧਵਨ, ਗੁਰਦੀਪ ਸਿੰਘ ਗੁਲਾਟੀ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਰਾਜੇਸ਼ ਪੁਰੀ ਅਤੇ ਸਰਪ੍ਰਸਤ ਸਤੀਸ਼ ਮਹਿੰਦਰੂ ਨੇ ਕਿਹਾ ਕਿ ਅਮਿਤ ਸਾਹਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਖੱਤਰੀ ਸਭਾ ਦੇ ਸਮਾਜ ਭਲਾਈ ਕੰਮਾਂ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਅਤੇ ਅੱਜ ਵੀ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਖੱਤਰੀ ਸਭਾ ਚੱਲ ਰਹੇ ਨਿਰਮਾਣ ਕੰਮਾਂ ਵਿੱਚ ਇਸਤੇਮਾਲ ਕਰੇਗੀ। ਉਨ੍ਹਾਂ ਕਿਹਾ ਕਿ ਖੱਤਰੀ ਭਵਨ ਵਿੱਚ ਵੀ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ। ਮੌਜੂਦਾ ਸਮੇਂ ਵਿੱਚ ਖੱਤਰੀ ਭਵਨ ਦੇ ਵਿਸਤਾਰ ਲਈ ਨਵੇਂ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ, ਜਿਸ ਵਿੱਚ ਸਭਾ ਮੈਂਬਰਾਂ ਵੱਲੋਂ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।