ਪੱਤਰ ਪ੍ਰੇਰਕ
ਤਰਨ ਤਾਰਨ, 8 ਮਈ
ਸੰਤ ਨਿਰੰਕਾਰੀ ਚੈਰੀਟੇਬਲ ਟਰੱਸਟ ਵੱਲੋਂ ਅੱਜ ਇਥੇ ਸੰਤ ਨਿਰੰਕਾਰੀ ਭਵਨ ਵਿੱਚ ‘ਮਾਨਵ ਏਕਤਾ ਦਿਵਸ’ ਮੌਕੇ ਲਗਾਏ ਗਏ ਖੂਨ ਦਾਨ ਕੈਂਪ ਵਿੱਚ 400 ਯੂਨਿਟ ਖੂਨਦਾਨ ਕੀਤਾ| ਇਸ ਮੌਕੇ ਖੂਨ ਦਾਨ ਕਰਨ ਵਾਲਿਆਂ ਨੂੰ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਸੰਬੋਧਨ ਕਰਦਿਆਂ ਉਨ੍ਹਾਂ ਵਲੋਂ ਕੀਤੀ ਗਈ ਸਮਾਜ ਸੇਵਾ ਨੂੰ ਅੱਵਲ ਦਰਜੇ ਦੀ ਸੇਵਾ ਆਖਦਿਆਂ ਸੰਪਰਦਾ ਵਲੋਂ ਜਨਤਕ ਥਾਵਾਂ ਦੀ ਸਫ਼ਾਈ ਦੀ ਸੇਵਾ ਜਿਹੇ ਕਾਰਜ ਕਰਨ ਦੀ ਵੀ ਸ਼ਲਾਘਾ ਕੀਤੀ| ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ| ਨਿਰੰਕਾਰੀ ਸੰਪਰਦਾ ਦੇ ਅਧਿਕਾਰੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਦਾਨ ਕੀਤੇ ਖੂਨ ’ਚੋਂ ਤਰਨ ਤਾਰਨ ਅਤੇ ਪੱਟੀ ਦੇ ਸਿਵਲ ਹਸਪਤਾਲ ਨੂੰ 100-100 ਤੋਂ ਇਲਾਵਾ ਗੁਰੂ ਨਾਨਕ ਦੇਵ ਹਸਤਪਾਲ ਅੰਮ੍ਰਿਤਸਰ ਨੂੰ 100 ਯੂਨਿਟ ਖੂਨ ਦਿੱਤਾ, ਜਦਕਿ ਅੰਮ੍ਰਿਤਸਰ ਦੇ ਦੋ ਪ੍ਰਾਈਵੇਟ ਹਸਪਤਾਲਾਂ ਨੂੰ 50-50 ਯੂਨਿਟ ਖੂਨ ਦਿੱਤਾ ਗਿਆ|
ਮਾਨਸਰ (ਪੱਤਰ ਪ੍ਰੇਰਕ): ਯੂਥ ਪਾਵਰ ਗਰੁੱਪ ਮੁਕੇਰੀਆਂ ਦੇ ਸਹਿਯੋਗ ਨਾਲ ਲੋਕ ਭਲਾਈ ਗਰੁੱਪ ਵੱਲੋਂ ਪਿੰਡ ਟਾਂਡਾ ਚੂੜੀਆਂ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 60 ਯੂਨਿਟ ਖੂਨ ਦਾਨ ਕੀਤਾ ਗਿਆ।