ਪੱਤਰ ਪ੍ਰੇਰਕ
ਮਾਨਸਰ, 8 ਅਗਸਤ
ਇਥੇ ਪਿੰਡ ਮੰਝਪੁਰ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਬੈਠਕ ਹੋਈ। ਇਸ ਵਿੱਚ ਅਵਤਾਰ ਸਿੰਘ ਬੋਬੀ ਦੀ ਅਗਵਾਈ ਹੇਠ ਕਿਸਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਵਿੱਚ ਸ਼ਾਮਲ ਹੋਏ। ਇਸ ਸਮੇਂ ਜਥੇਬੰਦੀ ਵੱਲੋਂ ਅਵਤਾਰ ਸਿੰਘ ਬੋਬੀ ਨੂੰ ਸਰਕਲ ਭੰਗਾਲਾ-ਮੁਕੇਰੀਆਂ ਦਾ ਪ੍ਰਧਾਨ, ਹਰਭਜਨ ਸਿੰਘ ਮੋਹਲਾ ਨੂੰ ਮੀਤ ਪ੍ਰਧਾਨ, ਦਲਜੀਤ ਸਿੰਘ ਮੰਝਪੁਰ ਨੂੰ ਜਰਨਲ ਸਕੱਤਰ, ਬਲਜੀਤ ਸਿੰਘ ਛੰਨੀਨੰਦ ਸਿੰਘ ਨੂੰ ਖਜ਼ਾਨਚੀ, ਸਮਸੇਰ ਸਿੰਘ ਗੁਰਦਾਸਪੁਰ ਨੂੰ ਜਥੇਬੰਦਕ ਸਕੱਤਰ, ਗੁਰਦੀਪ ਸਿੰਘ ਪ੍ਰੈੱਸ ਸਕੱਤਰ, ਕੁਲਜਿੰਦਰ ਸਿੰਘ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਐੱਮਐੱਸਪੀ ਲਾਗੂ ਕਰਨ ਦੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਬਣੀ ਹੋਈ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਉਣ ਵਾਲੇ ਸਮੇਂ ’ਚ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਬਲਜੀਤ ਸਿੰਘ ਛੰਨੀ, ਦਲਜੀਤ ਸਿੰਘ ਮੰਝਪੁਰ, ਹਰਭਜਨ ਸਿੰਘ ਮੋਲਾ, ਸਮਸ਼ੇਰ ਸਿੰਘ, ਗੁਰਦੀਪ ਸਿੰਘ, ਕੁਲਜਿੰਦਰ ਸਿੰਘ ਧਨੋਆ, ਦਵਿੰਦਰਜੀਤ ਸਿੰਘ, ਆਸਾ ਸਿੰਘ ਭੰਗਾਲਾ ਹਾਜ਼ਰ ਸਨ।