ਪੱਤਰ ਪ੍ਰੇਰਕ
ਜੈਂਤੀਪੁਰ, 16 ਸਤੰਬਰ
ਪਿੰਡ ਉਦੋਕੇ ਵਿੱਚ ਬਾਬਾ ਚੁਗੱਤ ਸਿੰਘ ਯਾਦਗਾਰੀ ਸਾਲਾਨਾ ਕਬੱਡੀ ਕੱਪ ਮੁੱਖ ਪ੍ਰਬੰਧਕ ਬਾਬਾ ਕਵਲਜੀਤ ਸਿੰਘ, ਜਸਵੰਤ ਸਿੰਘ ਉਦੋਕੇ ਅਤੇ ਸੈਕਟਰੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਫਾਈਨਲ ਮੁਕਾਬਲਾ ਮਾਝਾ ਕਬੱਡੀ ਕਲੱਬ ਅਤੇ ਦੋਆਬਾ ਕਬੱਡੀ ਕਲੱਬ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿੱਚ ਫਸਵੇਂ ਤੇ ਰੌਚਕ ਮੁਕਾਬਲੇ ਵਿੱਚ ਦੁਆਬਾ ਦੀ ਟੀਮ ਨੇ 32 ਅੰਕਾਂ ਦੇ ਮੁਕਾਬਲੇ 35 ਅੰਕ ਲੈਣ ਕੇ ਮਾਝਾ ਕਲੱਬ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ। ਇਸ ਮੌਕੇ ਛੋਟੇ ਬੱਚਿਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਮੌਕੇ ਰੈਫਰੀ ਦੀ ਡਿਊਟੀ ਭਲਵਾਨ ਦੀਰਾ ਬੱਲ, ਧੱਲੂ ਹਸਨਪੁਰ ਅਤੇ ਕੁਮੈਂਟਰੀ ਦੀ ਡਿਊਟੀ ਬਲਜਿੰਦਰ ਸਿੰਘ ਝਲਾੜੀ ਅਤੇ ਪਚਾਕਾ ਫ਼ਤਹਿਗੜ੍ਹ ਚੂੜੀਆਂ ਨੇ ਬਾਖੂਬੀ ਨਿਭਾਈ। ਇਸ ਮੌਕੇ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਬਾਬਾ ਕਵਲਜੀਤ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਇਕਬਾਲ ਸਿੰਘ ਬੱਲਾਂ ਵਾਲੇ ਅਤੇ ਬਾਬਾ ਗੁਰਦੇਵ ਸਿੰਘ ਤਰਸਿਕਾ ਨੇ ਸਾਂਝੇ ਤੌਰ ’ਤੇ ਕੀਤੀ।