ਧਾਰੀਵਾਲ: ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਚੌਥੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੂਬਾ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਰਦਰਨ ਰਿਹਾ। ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਅੱਠ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੁਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦੇ ਡੀਪੀ ਤੇ ਕੋਚ ਬਲਜਿੰਦਰ ਸਿੰਘ ਧਾਰੀਵਾਲ ਫ਼ਤਹਿਨੰਗਲ ਨੇ ਦੱਸਿਆ ਕਿ ਗਗਨਦੀਪ ਸੋਹਲ ਤੇ ਵਿਧਾਂਤ ਮਹਾਜਨ ਨੇ ਕ੍ਰਿਕਟ ’ਚ ਪਹਿਲਾ, ਹਰਸ਼ਦੀਪ ਸਿੰਘ ਨੇ 5 ਕਿਲੋਮੀਟਰ ਦੌੜ ’ਚ ਪਹਿਲਾ। ਜਸਦੀਪ ਸਿੰਘ ਨੇ 200 ਮੀਟਰ ਦੌੜ ’ਚ ਦੂਜਾ, ਸਾਵਨ ਨੇ 400 ਮੀਟਰ ਦੌੜ ’ਚ ਦੂਜਾ, ਸਹਿਜਪ੍ਰੀਤ ਸਿੰਘ ਨੇ 800 ਮੀਟਰ ਦੌੜ ’ਚ ਦੂਜਾ, ਜਸਪਿੰਦਰ ਬਦੇਸੇ ਨੇ ਵਾਲੀਬਾਲ ’ਚ ਬਤੌਰ ਡਿਫੈਂਡਰ ਪਹਿਲਾ, ਅਜੇ ਕੁਮਾਰ ਸੋਹਲ ਨੇ ਬਾਕਸਿੰਗ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕੋਚ ਨੇ ਇਨ੍ਹਾਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ