ਪੱਤਰ ਪ੍ਰੇਰਕ
ਚੇਤਨਪੁਰਾ, 4 ਦਸੰਬਰ
ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਚੱਕ ਸਿਕੰਦਰ ਵਿੱਚ ਯੂਥ ਕਾਂਗਰਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਸਰਪੰਚ ਸਰਵਨ ਸਿੰਘ ਨਿਜ਼ਾਮਪੁਰਾ ਦੀ ਅਗਵਾਈ ਹੇਠ ਵੱਖ-ਵੱਖ ਜ਼ੋਨਾਂ ਦੇ ਯੂਥ ਕਾਂਗਰਸ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇਣ ਤੇ ਉਨ੍ਹਾਂ ਹਿੱਤ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਵਿੱਚ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ੋਨ ਪ੍ਰਧਾਨ ਜਰਮਨਜੀਤ ਸਿੰਘ ਚੱਕ ਸਿਕੰਦਰ, ਇੰਦਰਜੀਤ ਸਿੰਘ ਚੱਕ ਸਿਕੰਦਰ, ਗੁਰਸ਼ਰਨ ਸਿੰਘ ਫਿਰਵਰਿਆ ਤੇ ਨਿਰਮਲ ਸਿੰਘ ਕੋਟਲਾ ਸਦਰ ਆਦਿ ਹਾਜ਼ਰ ਸਨ।