ਧਾਰੀਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪਿੰਡ ਸੇਖਵਾਂ ਸਥਿਤ ਆਪਣੇ ਦਫਤਰ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦ ਅਤੇ ਪੀੜਤਾਂ ਨੂੰ ਮਾਲੀ ਸਹਾਇਤਾ ਲਈ ਵੱਖ ਵੱਖ ਰਾਸ਼ੀ (ਕੁੱਲ 2 ਲੱਖ ਰੁਪਏ) ਦੇ ਚੈੱਕ ਵੰਡੇ। ਇਸ ਮੌਕੇ ਜਥੇ. ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮਾਂ ਦੇ ਲੋੜਵੰਦ ਅਤੇ ਪੀੜਤ ਮਰੀਜ਼ਾਂ ਨੂੰ ਮਾਲੀ ਸਹਾਇਤਾ ਲਈ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਇਹ ਕਵਾਇਦ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਸੰਤੋਸ਼ ਕੌਰ ਵਾਸੀ ਵਾਰਡ ਨੰਬਰ 10 ਨੂੰ 20 ਹਜ਼ਾਰ ਰੁਪਏ ਦਾ ਚੈੱਕ, ਤਿਲਕ ਰਾਜ ਪਿੰਡ ਕਾਹਨੂੰਵਾਨ ਨੂੰ 10 ਹਜ਼ਾਰ ਰੁਪਏ, ਜਸਪਾਲ ਸਿੰਘ ਪਿੰਡ ਸੇਖਵਾਂ ਨੂੰ 25 ਹਜ਼ਾਰ ਰੁਪਏ ਤੇ ਰਾਜਵਿੰਦਰ ਸਿੰਘ ਪਿੰਡ ਤੁਗਲਵਾਲਾ ਨੂੰ 15 ਹਜ਼ਾਰ ਰੁਪਏ ਸਣੇ ਹੋਰਨਾਂ ਨੂੰ ਇਸ ਤਰ੍ਹਾਂ ਦੇ ਚੈੱਕ ਵੰਡੇ। -ਪੱਤਰ ਪ੍ਰੇਰਕ