ਦਵਿੰਦਰ ਸਿੰਘ ਭੰਗੂ
ਰਈਆ, 29 ਮਈ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਡੈਲੀਗੇਟ ਇਜਲਾਸ ਅਮਰਜੀਤ ਕੌਰ, ਹਰਪਾਲ ਸਿੰਘ ਛੀਨਾ, ਬਲਵਿੰਦਰ ਸਿੰਘ ਬਾਜਵਾ, ਕਰਮਜੀਤ ਸਿੰਘ ਕਾਉਂਕੇ ਆਧਾਰਿਤ ਕਮੇਟੀ ਦੀ ਪ੍ਰਧਾਨਗੀ ਹੇਠ ਕਸਬਾ ਟਾਂਗਰਾ ਵਿੱਚ ਕੀਤਾ ਗਿਆ। ਇਸ ਵਿਚ ਹਰਦੇਵ ਸਿੰਘ ਸੰਧੂ, ਰਛਪਾਲ ਸਿੰਘ ਕਪੂਰਥਲਾ, ਧਨਵੰਤ ਸਿੰਘ ਖ਼ਤ ਰਾਏ ਕਲਾਂ, ਪ੍ਰਭਜੀਤ ਸਿੰਘ ਤਿੰਮੋਵਾਲ ਆਧਾਰਿਤ ਕਮੇਟੀ ਨੇ ਸੰਬੋਧਨ ਕਰਦਿਆਂ ਕਿਸਾਨੀ ਦੀ ਹਾਲਤ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਘੋਲ ਬਾਰੇ ਵਿਸਥਾਰਤ ਚਰਚਾ ਕੀਤੀ। ਸੰਯੁਕਤ ਕਿਸਾਨ ਮੋਰਚੇ ਦੀ ਤਾਜ਼ਾ ਸਥਿਤੀ ਆਦਿ ਵਿਸ਼ਿਆਂ ’ਤੇ ਭਰਪੂਰ ਚਰਚਾ ਕੀਤੀ ਗਈ। ਸੰਘਰਸ਼ ਦੀ ਅਗਵਾਈ ਲਈ ਕੁਝ ਫੇਰ ਬਦਲ ਕਰਦਿਆਂ ਅਗਲੇ ਇਜਲਾਸ ਤੱਕ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਉਨ੍ਹਾਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਸਾਰੀਆਂ ਕਿਸਾਨੀ ਫ਼ਸਲਾਂ ਦੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਸਮੁੱਚੀ ਕਿਸਾਨੀ ਨੂੰ ਕਰਜ਼ਾ ਮੁਕਤ, ਪਾਣੀਆਂ ਦੇ ਬਚਾਅ ਵਾਸਤੇ ਫ਼ਸਲੀ ਵਿਭਿੰਨਤਾ ਦਾ ਪ੍ਰਬੰਧ, ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪੁੱਜਦਾ ਕਰਨ, ਥਾਣੇ ਕਚਹਿਰੀਆਂ ਵਿਚ ਲੋਕਾਂ ਦੀ ਹੁੰਦੀ ਲੁੱਟ ਬੰਦ ਕਰਨ, ਆਰਐੱਸਐੱਸ ਵੱਲੋਂ ਕਰਵਾਏ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਨੱਥ ਪਾਉਣ ਅਤੇ ਆਪਣੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਰਕਾਰ ਅਤੇ ਲੋਕਾਂ ਵਲੋ ਸਾਂਝੇ ਉਪਰਾਲੇ ਕੀਤੇ ਜਾਣ ਦੀ ਚਰਚਾ ਕੀਤੀ। ਉਨ੍ਹਾਂ ਖੇਤੀ ਨਾਲ ਸਬੰਧਤ ਸੰਦਾਂ, ਦਵਾਈਆਂ, ਖਾਦਾਂ ਆਦਿ ’ਤੇ ਸਬਸਿਡੀ ਦਿੱਤੇ ਜਾਣ, ਪੰਚਾਇਤ ਵਿਭਾਗ ਵੱਲੋ ਅਬਾਦਕਾਰਾਂ ਨੂੰ ਮਾਲਕੀ ਹੱਕ ਪਹਿਲ ਦੇੇ ਆਧਾਰ ’ਤੇ ਦੇਣ ਦੀ ਮੰਗ ਕੀਤੀ। ਇਸ ਮੌਕੇ ਡਾ. ਕੁਲਵੰਤ ਸਿੰਘ ਛੱਜਲਵੱਡੀ, ਰਣਜੀਤ ਸਿੰਘ ਖੱਖ, ਪ੍ਰੇਮ ਸਿੰਘ ਤਿੰਮੋਵਾਲ, ਸੁਖਦੇਵ ਸਿੰਘ, ਜਸਬੀਰ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿਚ ਡੈਲੀਗੇਟ ਹਾਜ਼ਰ ਸਨ।