ਪਠਾਨਕੋਟ: ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਸ਼ਸ਼ੀ ਪਾਲ, ਇੰਸਪੈਕਟਰ ਬਲਦੇਵ ਰਾਜ, ਡੀਐੱਸਪੀ ਓਮ ਪ੍ਰਕਾਸ਼, ਰਾਜ ਕੁਮਾਰ, ਮਦਨ ਲਾਲ, ਬਲਵੀਰ ਕੁਮਾਰ, ਧਰਮ ਪਾਲ, ਰੇਸ਼ਮ ਸਿੰਘ, ਸ਼ਿਵ ਕੁਮਾਰ, ਪ੍ਰਕਾਸ਼ ਚੰਦ, ਧਰਮ ਪਾਲ ਆਦਿ ਹਾਜ਼ਰ ਹੋਏ। ਮੀਟਿੰਗ ਦੌਰਾਨ ਰਿਟਾਇਰਡ ਪੁਲੀਸ ਅਫਸਰਾਂ ਦੇ ਕਈ ਕੰਮਾਂ ਦਾ ਨਿਪਟਾਰਾ ਕੀਤਾ ਗਿਆ। ਰਿਟਾਇਰਡ ਮੁਲਾਜ਼ਮਾਂ ਦੀਆਂ ਜੋ ਮੰਗਾਂ ਸੂਬਾ ਪੱਧਰ ਤੇ ਸਰਕਾਰ ਨਾਲ ਚੱਲ ਰਹੀਆਂ ਹਨ, ਬਾਰੇ ਕਰਮ ਸਿੰਘ ਧਨੋਆ ਸਟੇਟ ਕਨਵੀਨਰ ਸਰਕਾਰ ਕੋਲ ਉਠਾ ਰਹੇ ਹਨ। ਸਭਨਾ ਨੇ 2 ਮਿੰਟ ਦਾ ਮੌਨ ਧਾਰ ਕੇ ਹਰਿਆਣੇ ਦੀ ਏਐੱਸਆਈ ਸਤੀਸ਼ ਕੁਮਾਰ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। -ਪੱਤਰ ਪ੍ਰੇਰਕ