ਪੱਤਰ ਪ੍ਰੇਰਕ
ਅਜਨਾਲਾ, 31 ਅਕਤੂਬਰ
ਅਜਨਾਲਾ ਵਿੱਚ ਨੌਜੁਆਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਮ ਆਦਮੀ ਪਾਰਟੀ ਅਜਨਾਲਾ ਸ਼ਹਿਰ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਚੇਨਪੁਰੀਆ ਸਮੇਤ ਸਾਰੀਆਂ ਹੀ ਵਾਰਡਾਂ ਦੇ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਨਵ-ਨਿਯੁਕਤ ਵਾਰਡਾਂ ਦੇ ਇੰਚਾਰਜਾਂ ਨੂੰ ਅਜਨਾਲਾ ਸ਼ਹਿਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਹਿੱਤ ਫੈਸਲਿਆਂ ਨੂੰ ਘਰ-ਘਰ ਪਹੁੰਚਾਉਣ ਅਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਸਮੇਂ ਸਿਰ ਪਹੁੰਚਾਉਣ ਲਈ ਪ੍ਰੇਰਿਤ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੋਹਰੀ ਭੁਮਿਕਾ ਨਿਭਾਉਣ ਲਈ ਕਿਹਾ। ਇਸ ਸਮਾਰੋਹ ਦੌਰਾਨ ਪ੍ਰਧਾਨ ਦੀਪਕ ਚੇਨਪੁਰੀਆ, ਪਵਿੱਤਰ ਸਿੰਘ ਫੈਂਸੀ, ਅਮਰਬੀਰ ਸਿੰਘ ਰਿੰਕੂ, ਅਮਿਤ ਪੁਰੀ, ਦਵਿੰਦਰ ਸਿੰਘ, ਗੀਤਾ ਗਿੱਲ, ਰਸ਼ਪਾਲ ਸਿੰਘ, ਦੀਪਕ ਭੱਟੀ, ਸਮਸ਼ੇਰ ਸਿੰਘ, ਸੁਖਦਿਆਲ ਸਿੰਘ, ਗੁਰਦੇਵ ਸਿੰਘ, ਹਰਚਰਨ ਸਿੰਘ ਫੌਜੀ ਅਤੇ ਗੁਰਨਾਮ ਸਿੰਘ ਸਨਮਾਨ ਕੀਤਾ ਗਿਆ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਓ.ਐਸ.ਡੀ. ਚਰਨਜੀਤ ਸਿੰਘ ਸਿੱਧੂ, ਦਫਤਰ ਇੰਚਾਰਜ ਪਟਵਾਰੀ ਗੁਰਜੰਟ ਸਿੰਘ ਸੋਹੀ, ਬਲਾਕ ਪ੍ਰਧਾਨ ਬੱਬੂ ਚੇਤਨਪੁਰਾ, ਜਸਪਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ।