ਪੱਤਰ ਪ੍ਰੇਰਕ
ਪੱਟੀ, 7 ਮਾਰਚ
ਪਿੰਡ ਦੁੱਬਲੀ ਦੇ ਆਟਾ ਦਾਲ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਨੇ ਡਿਪੂ ਹੋਲਡਰ ਸਮੇਤ ਐੱਫਸੀਆਈ ਦੇ ਇੰਸਪੈਕਟਰ ਉਤੇ ਲਾਭਪਾਤਰੀਆਂ ਨੂੰ ਮੁਫ਼ਤ ਆਉਂਦੀ ਕਣਕ ਦੇ ਪੈਸੇ ਵਸੂਲਣ ਦੇ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਜਸਬੀਰ ਸਿੰਘ, ਰਾਜੂ ਸਿੰਘ, ਤਰਸੇਮ ਸਿੰਘ ਤੇ ਰਾਜਬੀਰ ਸਿੰਘ ਬੱਬੀ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਡਿਪੂ ਹੋਲਡਰ ਅਤੇ ਇੰਸਪੈਕਟਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡਿਪੂ ਹੋਲਡਰ ਸੁਖਜਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਣਕ ਲਈ ਕੋਈ ਪੈਸਾ ਨਹੀਂ ਲਿਆ ਗਿਆ।