ਗੁਰਬਖਸ਼ਪੁਰੀ
ਤਰਨ ਤਾਰਨ, 20 ਅਗਸਤ
ਕੰਬਾਈਨ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਦੇ ਵਿਰੋਧ ਵਿੱਚ ਅਤੇ ਮੰਗਾਂ ਦੇ ਹੱਕ ਵਿੱਚ ਅੱਜ ਬਲਾਕ ਹੈੱਡ ਕੁਆਰਟਰਾਂ ’ਤੇ ਰੋਸ ਵਿਖਾਵੇ ਕਰਕੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਵਿਖਾਵਿਆਂ ਦੌਰਾਨ ਜਥੇਬੰਦੀ ਦੇ ਆਗੂ ਅਮਰਜੋਤ ਸਿੰਘ, ਰਣਜੀਤ ਸਿੰਘ ਤੇਜਾ ਸਿੰਘ ਵਾਲਾ, ਭਾਗ ਸਿੰਘ ਕਲਸੀਆਂ ਆਦਿ ਨੇ ਸੰਬੋਧਨ ਕੀਤਾ| ਪਰਮਜੀਤ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਤੋਂ ਇਲਾਵਾ ਬਲਾਕ ਨੌਸ਼ਹਿਰਾ ਪੰਨੂਆਂ, ਝਬਾਲ, ਗੰਡੀਵਿੰਡ ਆਦਿ ਵਿੱਚ ਦਿੱਤੇ ਵਿਖਾਵਿਆਂ ਵਿੱਚ ਕੰਬਾਈਨ ਮਾਲਕਾਂ ਤੋਂ ਇਲਾਵਾ ਇਸ ਧੰਦੇ ਤੋਂ ਰੋਟੀ-ਰੋਜੀ ਕਮਾਉਦੇ ਕਾਮਿਆਂ ਨੇ ਵੀ ਸ਼ਮੂਲੀਅਤ ਕੀਤੀ|