ਪੱਤਰ ਪ੍ਰੇਰਕ
ਤਰਨ ਤਾਰਨ, 16 ਫਰਵਰੀ
ਕਈ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਥੇ ਇਕ ਮੀਟਿੰਗ ਕਰਕੇ ਨੌਦੀਪ ਕੌਰ ਤੇ ਤਸ਼ੱਦਦ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ| ਇਸ ਘਟਨਾ ਖ਼ਿਲਾਫ਼ ਵਿਚਾਰ ਵਟਾਂਦਰਾ ਕਰਨ ਲਈ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ), ਪੰਜਾਬ ਖੇਤ ਮਜ਼ਦੂਰ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਮੀਟਿੰਗ ਕੀਤੀ| ਮੀਟਿੰਗ ਵਿੱਚ ਸੁਖਦੇਵ ਸਿੰਘ ਗੋਹਲਵੜ, ਦੇਵੀ ਕੁਮਾਰੀ ਸਰਹਾਲੀ, ਸੁਖਦੇਵ ਸਿੰਘ, ਰਾਣਾ ਮਸੀਹ ਚੂਸਲੇਵੜ, ਬਲਦੇਵ ਸਿੰਘ ਗੋਹਲਵੜ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ ਅਤੇ ਨੌਦੀਪ ਕੌਰ ਨੂੰ ਬਿਨਾਂ ਦੇਰੀ ਦੇ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ|