ਪਠਾਨਕੋਟ: ਰਾਣੀਪੁਰ ਪਿੰਡ ਵਿੱਚ ਕਿਸਾਨਾਂ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਖਸ਼ੀਸ਼ ਸਿੰਘ (ਮੋਨਾ) ਦੀ ਅਗਵਾਈ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਮਸ਼ੇਰ ਸਿੰਘ, ਬਲਦੇਵ ਸਿੰਘ, ਰਾਜਿੰਦਰ ਸਿੰਘ, ਯਸ਼ ਪਾਲ, ਇੰਦਰ ਸਿੰਘ, ਸੰਤੋਖ ਸਿੰਘ, ਰਾਜਿੰਦਰ ਸਿੰਘ ਆਦਿ ਕਿਸਾਨ ਮੋਹਰੀ ਸਨ। ਬਖਸ਼ੀਸ਼ ਸਿੰਘ (ਮੋਨਾ) ਨੇ ਕਿਹਾ ਕਿ ਖੇਤਰ ਵਿੱਚ ਕਰੀਬ 150 ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਪਰ ਹੁਣ ਤੱਕ ਵਿਭਾਗ ਵੱਲੋਂ ਖਰਾਬ ਹੋਈ ਫਸਲ ਦੀ ਗਿਰਦਾਵਰੀ ਨਹੀਂ ਕਰਵਾਈ ਗਈ।ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਫਸਲ ਦੀ ਗਿਰਦਾਵਰੀ ਤੁਰੰਤ ਕਰਵਾ ਕੇ ਕਿਸਾਨਾਂ ਨੂੰ 40 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। -ਪੱਤਰ ਪ੍ਰੇਰਕ