ਪੱਤਰ ਪ੍ਰੇਰਕ
ਪਠਾਨਕੋਟ, 17 ਅਪਰੈਲ
ਇੱਥੋਂ ਦੇ ਆਰੀਆ ਮਹਿਲਾ ਮਹਾਵਿਦਿਆਲੇ ਵਿੱਚ ਪ੍ਰਿੰਸੀਪਲ ਡਾ. ਗੁਰਮੀਤ ਕੌਰ ਦੀ ਨਿਰਦੇਸ਼ਨਾਂ ਹੇਠ ਅਤੇ ਸਮਾਗਮ ਦੀ ਇੰਚਾਰਜ ਡਾ. ਰੁਪਿੰਦਰ ਗਿੱਲ ਦੀ ਅਗਵਾਈ ਵਿੱਚ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਡਾ. ਤ੍ਰਿਲੋਕ ਸਿੰਘ ਬੈਨੀਪਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਪ੍ਰਬੰਧਕੀ ਸਮਿਤੀ ਦੇ ਮੈਂਬਰਾਂ ਵਿੱਚ ਇੰਦਰਸੇਨ ਮਿੱਤਲ, ਕੈਲਾਸ਼ ਚੰਦਰ ਸੈਣੀ, ਡਾ. ਅਰਵਿੰਦ ਕਾਲੜਾ, ਅਜੇ ਮਹਾਜਨ, ਰਸ਼ਮੀ ਆਹਲੂਵਾਲੀਆ, ਵਿਨੀਤ ਮਹਾਜਨ ਅਤੇ ਅਰਪਣਾ ਕਾਲੜਾ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਰਸਮੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਪ੍ਰਿੰਸੀਪਲ ਡਾ. ਗੁਰਮੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਡਾ. ਤ੍ਰਿਲੋਕ ਸਿੰਘ ਬੇਨੀਪਾਲ ਨੇ ਕੁੱਲ 350 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ, ਜੋ ਗਰੈਜੂਏਟ, ਪੋਸਟ ਗਰੈਜੂਏਟ ਤੋਂ ਇਲਾਵਾ ਹੋਰ ਕੋਰਸਾਂ ਨਾਲ ਸਬੰਧਤ ਸਨ।