ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 12 ਅਪਰੈਲ
ਸਾਹਿਤ ਸਭਾ ਫਤਿਹਗੜ੍ਹ ਚੂੜੀਆਂ ਵਲੋਂ ਭਾਸ਼ਾ ਵਿਭਾਗ ਪੰਜਾਬ, ਜਸਪਾਲ ਹੰਜ਼ਰਾਅ ਸਾਹਿਤਕ ਮੰਚ ਅਤੇ ਸਾਹਿਤਕ ਵਿਚਾਰ ਮੰਚ ਦੇ ਸਹਿਯੋਗ ਨਾਲ ਇੱਥੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਡਾ. ਅਨੂਪ ਸਿੰਘ, ਦਵਿੰਦਰ ਦੀਦਾਰ ਤੇ ਅਵਤਾਰ ਸਿੰਘ ਦਿਲਬਰ ਹਾਜ਼ਰ ਸਨ। ਇਸ ਮੌਕੇ ਅਵਤਾਰ ਸਿੰਘ ਦਿਲਬਰ ਦੀ ਕਾਵਿ ਪੁਸਤਕ ‘ਰਮਜ਼ਾਂ ਦਿਲ ਦੀਆਂ’ ਅਤੇ ਤਲਵਿੰਦਰ ਕੌਰ ਦੀ ਪੁਸਤਕ ‘ਨਾਰੀ ਬਰਾਬਰੀ ਸੀਮਾ’ ਅਤੇ ‘ਸੰਭਾਵਨਾਵਾਂ’ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਕਾਵਿ ਪੁਸਤਕ ‘ਰਮਜ਼ਾਂ’ ਦਿਲ ਦੀਆਂ ’ਤੇ ਡਾ. ਅਨੂਪ ਸਿੰਘ ਅਤੇ ਡਾ. ਪਰਮਜੀਤ ਸਿੰਘ ਕਲਸੀ ਨੇ ਪੇਪਰ ਪੜ੍ਹੇ ਅਤੇ ਦੂਜੀ ਪੁਸਤਕ ‘ਨਾਰੀ ਬਰਾਬਰੀ ਸੀਮਾਂ ਤੇ ਸੰਭਾਵਨਾਵਾਂ’ ’ਤੇ ਡਾ. ਹੀਰਾ ਸਿੰਘ ਅਤੇ ਡਾ. ਰੁਪਿੰਦਰ ਜੀਤ ਕੌਰ ਗਿੱਲ ਨੇ ਪੇਪਰ ਪੜ੍ਹੇ। ਇਸੇ ਮੌਕੇ ਡਾ. ਸ਼ਾਮ ਸੁੰਦਰ ਦੀਪਤੀ, ਪਰਮਜੀਤ ਸਿੰਘ ਕਲਸੀ, ਮੱਖਣ ਸਿੰਘ ਕੋਹਾੜ ਅਤੇ ਸੁਖਦੇਵ ਸਿੰਘ ਪ੍ਰੇਮੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿੱਚ ਅਜੀਤ ਕਮਲ, ਹਰਭਜਨ ਖੇਮਕਰਨੀ, ਬਲਦੇਵ ਰੰਧਾਵਾ, ਹਰਪਾਲ ਨਾਗਰਾ ਤੇ ਪ੍ਰੀਤਮ ਬੱਬੂ ਨੇ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਦੀ ਸੇਵਾ ਸੁਖਦੇਵ ਸਿੰਘ ਕਾਹਲੋਂ ਨੇ ਨਿਭਾਈ।
ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜਾਰੀ
ਫਗਵਾੜਾ (ਪੱਤਰ ਪ੍ਰੇਰਕ): ਪ੍ਰਸਿੱਧ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਦੀ ਲਿਖੀ ਹੋਈ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਰਿਲੀਜ਼ ਸਮਾਗਮ ਅੱਜ ਜੀ.ਐੱਨ.ਏ. ਯੂਨੀਵਰਸਿਟੀ ਵਿੱਚ ਕੀਤਾ ਗਿਆ। ਇਹ ਸਮਾਗਮ ਪ੍ਰਿੰਸੀਪਲ ਗੁਰਮੀਤ ਪਲਾਹੀ ਦੀ ਅਗਵਾਈ ’ਚ ਜੀਐੱਨਏ ਯੂਨੀਵਰਸਿਟੀ, ਪੰਜਾਬੀ ਵਿਰਸਾ ਟਰੱਸਟ ਤੇ ਪੰਜਾਬੀ ਸਾਹਿਤ ਸਭਾ ਫਗਵਾੜਾ ਵੱਲੋਂ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸੀਹਰਾ ਸ਼ਾਮਲ ਹੋਏ ਤੇ ਪੁਸਤਕ ਦਾ ਲੋਕ ਅਰਪਣ ਕੀਤਾ।