ਪੱਤਰ ਪ੍ਰੇਰਕ
ਚੋਹਲਾ ਸਾਹਿਬ, 9 ਮਾਰਚ
ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿੱਚ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀ ਕਾਵਿ-ਪੁਸਤਕ ‘ਬਾਗੀ ਦਾਸਤਾਨ’ ਲੋਕ ਅਰਪਣ ਕੀਤੀ ਗਈ। ਲੋਕ ਅਰਪਣ ਦੀ ਰਸਮ ਨਾਮਵਰ ਸ਼ਾਇਰ ਅਤੇ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਇਨਕਲਾਬੀ ਸ਼ਾਇਰ ਜਗਦੇਵ ਸਿੰਘ ਲਲਤੋਂ, ਪੱਤਰਕਾਰ ਸੁਖਵਿੰਦਰ ਸਿੰਘ ‘ਚੋਹਲਾ’, ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਤੇ ਡੀਆਰ ਤਰਲੋਚਨ ਸਿੰਘ ਸਣੇ ਹੋਰਾਂ ਨੇ ਨਿਭਾਈ। ਇਸ ਮੌਕੇ ਸ਼ਾਇਰ ਜਗਦੇਵ ਸਿੰਘ ਲਲਤੋਂ ਨੇ ਕਿਹਾ ਕਿ ਪਰਮਿੰਦਰ ਕੌਰ ਖਹਿਰਾ ਬਾਗੀ ਸੁਰਾਂ ਦੀ ਧਾਰਨੀ ਹੈ ੈ। ਸ਼ਾਇਰਾ ਪਰਮਿੰਦਰ ਕੌਰ ਖਹਿਰਾ ਨੇ ਆਪਣੀ ਪੁਸਤਕ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ ਕਿ ਇਹ ਕਾਵਿ-ਪੁਸਤਕ ਮਹਿਜ਼ ਇੱਕ ਕਵਿਤਾ ਹੀ ਨਹੀਂ ਸਗੋਂ ਉਸ ਦੀ ਸਮੁੱਚੀ ਜ਼ਿੰਦਗੀ ਦੇ ਹੰਢਾਏ ਹੋਏ ਪਲਾਂ ਦੀ ਹੂ-ਬੂ-ਹੂ ਤਸਵੀਰ ਹੈ। ਉਨ੍ਹਾਂ ਨੇ ਸਾਹਿਤ ਪ੍ਰਤੀ ਆਪਣੀ ਵਚਨਬੱਧਤਾ ਦਾ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਲਮ ਹਮੇਸ਼ਾ ਲੋਕ-ਪੀੜਾ ਦੀ ਬਾਤ ਪਾਉਂਦੀ ਰਹੇਗੀ। ਸਟੇਜ ਸਕੱਤਰ ਦੀ ਭੂਮਿਕਾ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਵਲੋਂ ਬਾਖੂਬੀ ਨਿਭਾਈ ਗਈ।