ਨਿੱਜੀ ਪੱਤਰ ਪ੍ਰੇਰਕ
ਮਜੀਠਾ, 19 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੁਦਰਤੀ ਤੇ ਲੋਕ ਪੱਖੀ ਬਦਲ ਉਸਾਰੂ ਦਿਹਾੜਾ ਮਨਾਉਣ ਸਬੰਧੀ ਮਜੀਠਾ ਵਿੱਚ ਹਲਕੇ ਦੇ ਵੱਖ ਵੱਖ ਜ਼ੋਨਾਂ ਦੀਆਂ ਬੀਬੀਆਂ ਦੀ ਕਨਵੈਨਸ਼ਨ ਕਰਕੇ ਸੱਦਾ ਦਿੱਤਾ ਕਿ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਕੁਦਰਤ ਪੱਖੀ ਨੀਤੀਆਂ ਲਾਗੂ ਕਰਾਉਣ ਵਿੱਚ ਸਹਾਈ ਹੋਵੇਗੀ।ਕਨਵੈਨਸ਼ਨ ਵਿੱਚ ਬੋਲਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਅੱਜ ਮਜੀਠਾ ਹਲਕੇ ਦੇ ਚਾਰ ਜ਼ੋਨਾਂ ਮਜੀਠਾ, ਬਾਬਾ ਬੁੱਢਾ, ਕੱਥੂਨੰਗਲ, ਟਾਹਲੀ ਸਾਹਿਬ ਦੀਆਂ ਬੀਬੀਆਂ ਦੀ ਕਨਵੈਨਸ਼ਨ ਕੀਤੀ ਗਈ ਹੈ। ਕਨਵੈਨਸ਼ਨ ਵਿੱਚ ਬੀਬੀਆਂ ਦੀ ਵੱਡੇ ਪੱਧਰ ਦੀ ਤਿਆਰੀ ਅਤੇ ਲਾਮਬੰਦੀ ਵੇਖ ਕੇ ਆਗੂਆਂ ਨੇ ਭਰੋਸਾ ਜਤਾਇਆ ਕਿ ਜਡਿਆਲਾ ਗੁਰੂ ਦਾਣਾ ਮੰਡੀ ਵਿੱਚ 26 ਜਨਵਰੀ ਨੂੰ ਵੱਡਾ ਇਕੱਠ ਹੋਵੇਗਾ ਤੇ ਕੁਦਰਤ ਪੱਖੀ ਨੀਤੀਆਂ ਲਾਗੂ ਕਰਵਾਉਣ ਵਿਚ ਸਹਾਈ ਹੋਵੇਗਾ। ਇਸ ਮੌਕੇ ਹਾਜ਼ਰ ਆਗੂ ਬਲਦੇਵ ਸਿੰਘ ਬੱਗਾ ਗੁਰਲਾਲ ਸਿੰਘ ਮਾਨ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਨ ਬੀਬੀ ਰੁਪਿੰਦਰ ਕੌਰ ਅਬਦਾਲ ਨੇ ਕੀਤਾ। ਇਸ ਮੌਕੇ ਬੀਬੀ ਜਸਵਿੰਦਰ ਕੌਰ ਸ਼ਹਿਜ਼ਾਦਾ, ਅਤੇ ਬੀਬੀ ਕੁਲਵੰਤ ਕੋਰ ਤਲਵੰਡੀ ਘੁੰਮਣ ਤੇ ਕਿਸਾਨ ਆਗੂ ਮੁਖਤਾਰ ਸਿੰਘ ਭੰਗਵਾ ਹਾਜ਼ਰ ਸਨ।