ਪੱਤਰ ਪ੍ਰੇਰਕ
ਅਜਨਾਲਾ, 11 ਫਰਵਰੀ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ‘ਇਨਕਲਾਬੀ ਬਦਲ ਉਸਾਰੋ’ ਦੇ ਨਾਅਰੇ ਹੇਠ 16 ਫਰਵਰੀ ਨੂੰ ਕਿਆਮਪੁਰ ਵਿੱਚ ਵਿਸ਼ਾਲ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਵਿੱਚ ਬੁਰਕੀ ਦੀ ਸਿਆਸਤ ਹੋ ਰਹੀ ਹੈ। ਹਰ ਪਾਰਟੀ ਲੋਕਾਂ ਨੂੰ ਆਪਣੇ ਵੱਲ ਖਿਚਣ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਛੀਨਾ ਨੇ ਕਿਹਾ ਕਿ ਜਿਵੇਂ ਸੰਘਰਸ਼ ਰਾਹੀਂ ਦਿੱਲੀ ਦਾ ਮੋਰਚਾ ਜਿੱਤਿਆ ਗਿਆ ਹੈ, ਉਵੇਂ ਹੀ ਪੰਜਾਬ ਦੇ ਸਾਰੇ ਮੁੱਦਿਆਂ ਦੇ ਹੱਲ ਲਈ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ।