ਪੱਤਰ ਪ੍ਰੇਰਕ
ਚੇਤਨਪੁਰਾ, 22 ਅਪਰੈਲ
ਇੱਥੇ ਬੀਤੇ ਦਿਨੀਂ ਏਅਰਪੋਰਟ ਰੋਡ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਅਜਨਾਲਾ ਤਹਿਸੀਲ ਅਧੀਨ ਆਉਂਦੇ ਪਿੰਡ ਛੀਨਾ ਕਰਮ ਸਿੰਘ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਬੀਰ ਸਿੰਘ ਸ਼੍ਰੋਮਣੀ ਕਮੇਟੀ ਵਿੱਚ ਅੰਮ੍ਰਿਤਸਰ ਵਿੱਚ ਨੌਕਰੀ ਕਰਦਾ ਸੀ। ਉਹ ਡਿਊਟੀ ਕਰਕੇ ਆਪਣੇ ਪਿੰਡ ਵੱਲ ਵਾਪਸ ਆ ਰਿਹਾ ਸੀ ਕਿ ਏਅਰਪੋਰਟ ਰੋਡ ’ਤੇ ਰਸਤੇ ਵਿੱਚ ਅਚਾਨਕ ਕਿਸੇ ਵਾਹਨ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ। ਬੀਤੀ ਦੇਰ ਸ਼ਾਮ ਉਸ ਦੀ ਦੇਹ ਦਾ ਪਿੰਡ ਛੀਨਾਂ ਕਰਮ ਸਿੰਘ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਭਗਵੰਤ ਸਿੰਘ, ਮੀਤ ਮੈਨੇਜਰ ਰਵਿੰਦਰਜੀਤ ਸਿੰਘ, ਪੀ.ਏ. ਮਨਪ੍ਰੀਤ ਸਿੰਘ, ਬਲਕਾਰ ਸਿੰਘ, ਡਾ. ਚੈਂਚਲ ਸਿੰਘ ਮਹਾਰ ਤੇ ਤਰਸੇਮ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਜ਼ਾਹਰ ਕੀਤਾ।