ਪੱਤਰ ਪ੍ਰੇਰਕ
ਧਾਰੀਵਾਲ, 2 ਜੁਲਾਈ
ਇਥੇ ਪਿੰਡ ਬਿਧੀਪੁਰ ਨੇੜੇ ਰੇਲ ਗੱਡੀ ਹੇਠਾਂ ਆਉਣ ਕਾਾਰਨ ਕਰੀਬ 40 ਸਾਲਾ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਰੇਲਵੇ ਪੁਲੀਸ ਚੌਕੀ ਧਾਰੀਵਾਲ ਨੇ ਦੱਸਿਆ ਸਵੱਖਤੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਜੰਮੂ-ਤੱਵੀ ਰੇਲ ਗੱਡੀ ਜਦੋਂ ਰੇਲਵੇ ਸਟੇਸ਼ਨ ਛੀਨਾ ਅਤੇ ਰੇਲਵੇ ਸਟੇਸ਼ਨ ਧਾਰੀਵਾਲ ਦੇ ਦਰਮਿਆਨ ਪਿੰਡ ਬਿੱਧੀਪੁਰ ਨੇੜੇ ਪਹੁੰਚੀ ਤਾਂ ਇਕ 40 ਸਾਲਾ ਵਿਅਕਤੀ ਰੇਲਗੱਡੀ ਹੇਠਾਂ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਲੋੜੀਂਦੀ ਵਿਭਾਗੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੋਰਚਰੀ ਵਿੱਚ ਸ਼ਨਾਖਤ ਵਾਸਤੇ 72 ਘੰਟੇ ਲਈ ਰੱਖ ਦਿੱਤਾ ਹੈ।