ਪੱਤਰ ਪ੍ਰੇਰਕ
ਪਠਾਨਕੋਟ, 20 ਅਗਸਤ
ਜਲੰਧਰ ਤੋਂ ਪਠਾਨਕੋਟ ਆ ਰਹੀ ਡੀਐੱਮਯੂ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਲਾਸ਼ ਦੀ ਪਛਾਣ ਨਾ ਹੋਣ ਕਾਰਨ ਉਸ ਨੂੰ ਸਿਵਲ ਹਪਸਤਾਲ ਦੇ ਮੁਰਦਾਘਰ ਵਿੱਚ ਸ਼ਨਾਖਤ ਲਈ ਰੱਖ ਦਿੱਤਾ ਗਿਆ ਹੈ।
ਜੀਆਰਪੀ ਚੌਕੀ ਪਠਾਨਕੋਟ ਕੈਂਟ ਦੇ ਮੁਖੀ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੰਦਰੋੜੀ-ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਵਿਚਕਾਰ ਰਾਤ ਨੂੰ ਆਉਣ ਵਾਲੀ ਡੀਐੱਮਯੂ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 32-33 ਸਾਲ ਵਿਚਕਾਰ ਲੱਗਦੀ ਹੈ। ਲਾਸ਼ ਨੂੰ ਪਛਾਣ ਲਈ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟੇ ਲਈ ਰੱਖਿਆ ਗਿਆ ਹੈ। ਜੇਕਰ ਉਸ ਦੀ ਫਿਰ ਵੀ ਸ਼ਨਾਖਤ ਨਾ ਹੋਈ ਤਾਂ ਪੋਸਟ ਮਾਰਟਮ ਕਰਵਾ ਕੇ ਲਾਵਾਰਸ ਐਲਾਨ ਕਰ ਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।