ਪੱਤਰ ਪ੍ਰੇਰਕ
ਤਰਨ ਤਾਰਨ, 3 ਫਰਵਰੀ
ਪਿੰਡ ਦੀ ਇਕ ਨਾਬਾਲਗ ਲੜਕੀ ਦੀ ਕੋਈ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ| ਸਰਹਾਲੀ ਪੁਲੀਸ ਨੇ ਮ੍ਰਿਤਕ ਦੀ ਉਸੇ ਪਿੰਡ ਰਹਿੰਦੀ ਮਾਸੀ ਰਣਜੀਤ ਕੌਰ, ਮਾਸੀ ਦੇ ਲੜਕੇ ਮਹਿਕਦੀਪ ਸਿੰਘ ਤੇ ਕਾਹਲਵਾਂ ਦੇ ਵਾਸੀ ਦਿਲਪ੍ਰੀਤ ਸਿੰਘ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ| ਮੁਲਜ਼ਮ 31 ਜਨਵਰੀ ਨੂੰ ਰਣਜੀਤ ਕੌਰ ਦੇ ਘਰ ਲੈ ਆਏ| ਜਿਥੇ ਮਹਿਕਦੀਪ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ| ਵਿਰੋਧਤਾ ਕਰਨ ’ਤੇ ਮੁਲਜ਼ਮਾਂ ਨੇ ਉਸ ਦੀ ਮਾਰਕੁੱਟ ਕੀਤੀ| ਰਣਜੀਤ ਕੌਰ ਨੇ ਇਸ ਬਾਰੇ ਪਿੰਡ ਅੰਦਰ ਬਦਨਾਮੀ ਹੋਣ ਦਾ ਡਰਾਵਾ ਦੇ ਕੇ ਉਸ ਨੂੰ ਜ਼ਹਿਰਲੀ ਦਵਾਈ ਪਿਲਾ ਦਿੱਤੀ| ਲੜਕੀ ਨੂੰ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਅੱਜ ਮੌਤ ਹੋ ਗਈ|