ਸੁਖਪਾਲ ਸਿੰਘ
ਅਜਨਾਲਾ, 29 ਨਵੰਬਰ
ਦਿ ਅਜਨਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਭਲਾ ਪਿੰਡ ਦੇ 32ਵੇਂ ਪਿੜਾਈ ਸੀਜਨ ਦਾ ਉਦਘਾਟਨ ਮਿੱਲ ਦੇ ਜਨਰਲ ਮੈਨੇਜਰ ਸ਼ਿਵਰਾਜਪਾਲ ਸਿੰਘ ਧਾਲੀਵਾਲ ਦੀ ਅਗਵਾਈ ’ਚ ਮਿੱੱਲ ਕੰਪਲੈਕਸ ਵਿਚ ਕਰਵਾਏ ਸੰਖੇਪ ਸਮਾਰੋਹ ਦੌਰਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੀਤਾ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਜਨਰਲ ਮੈਨਜਰ ਸ਼ਿਵਰਾਜਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਗੰਨੇ ਦੀ ਬਣਦੀ ਅਦਾਇਗੀ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਮਿੱਲ ਵੱਲੋਂ ਕਰ ਦਿੱਤੀ ਗਈ ਹੈ। ਇਸ ਸੀਜ਼ਨ ਦੌਰਾਨ ਸਪਲਾਈ ਕੀਤੇ ਗੰਨੇ ਦੀ ਬਣਦੀ ਅਦਾਇਗੀ ਗੰਨਾ ਕਾਸ਼ਤਕਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਕੀਤੇ ਜਾਣ ਦੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਇਹ ਸੀਜ਼ਨ ਆਟੋਮੈਟਿਕ ਸਿਸਟਮ ਨਾਲ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕਿਊ ਆਰ ਕੋਡ ਰਾਹੀਂ ਗੰਨੇ ਦੀ ਐਂਟਰੀ ਹੋਣ ਤੋਂ ਆਊਟ ਤੱਕ ਸਾਰਾ ਹਿਸਾਬ ਕੰਪਿਊਟਰਾਈਜ਼ਡ ਹੋਵੇਗਾ। ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਇਲਾਕੇ ਵਿੱਚ ਆਈਸੀਏਆਰ ਕਰਨਾਲ ਹਰਿਆਣਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਤੋਂ ਨਰੋਲ ਕਿਸਮਾਂ ਦੇ ਗੰਨੇ ਦਾ ਬੀਜ ਲਿਆ ਕੇ ਬਿਜਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬਿਜਾਈ ਸੀਜ਼ਨ ਦੌਰਾਨ 10,000 ਟਿਸ਼ੂ ਕਲਚਰ ਦੇ ਬੂਟੇ ਅਤੇ ਕੋਈ 350.00 ਕੁਇੰਟਲ ਬਰੀਡਰ ਸੀਡ ਲਿਆ ਕੇ ਏਰੀਏ ਅਤੇ ਮਿੱਲ ਦੇ ਗੰਨਾ ਫਾਰਮ ਵਿੱਚ ਸੀਡ ਸਕੇਗਾ। ਉਨ੍ਹਾਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਮਿੱਲ ਨੂੰ ਸਾਫ਼-ਸੁਥਰਾ ਅਤੇ ਆਗ-ਖੋਰੀ ਰਹਿਤ ਪਰਾਲੀ ਨਾਲ ਬੰਨ੍ਹ ਕੇ ਪਰਚੀ ਤੇ ਦਿੱਤੀ ਤਰੀਕ, ਧੜੇ ਮੁਤਾਬਿਕ ਗੰਨਾ ਸਪਲਾਈ ਕੀਤਾ ਜਾਵੇ।