ਪੱਤਰ ਪ੍ਰੇਰਕ
ਤਰਨ ਤਾਰਨ, 20 ਜਨਵਰੀ
ਸੀਪੀਐੱਮ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਗੋਹਲਵੜ੍ਹ ਵੱਲੋਂ ਆਪਣੇ ਕਈ ਹਮਾਇਤੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਪਾਰਟੀ ਨੇ ਉਸ ਨੂੰ ਦਲ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ| ਉਨ੍ਹਾਂ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਵਿੱਚ ਆਗੂਆਂ ਵਿੱਚ ਦਿਲਬਾਗ ਸਿੰਘ, ਬਲਦੇਵ ਸਿੰਘ ਗੋਹਲਵੜ, ਅੰਗਰੇਜ ਸਿੰਘ ਰਟੌਲ, ਮਨਪ੍ਰੀਤ ਸਿੰਘ ਕੋਟਲੀ, ਪਰਮਜੀਤ ਸਿੰਘ ਕੋਟਲੀ, ਸਰਬਜੀਤ ਸਿੰਘ, ਅਮਰਜੀਤ ਸਿੰਘ, ਨਿੰਦਰ ਸਿੰਘ,ਦਲਬੀਰ ਸਿੰਘ ਆਦਿ ਦਾ ਨਾਂ ਵੀ ਸ਼ਾਮਲ ਹੈ|