ਪੱਤਰ ਪ੍ਰੇਰਕ
ਮਾਨਸਰ, 12 ਮਈ
ਸੀਪੀਆਈ (ਐੱਮ) ਤਹਿਸੀਲ ਕਮੇਟੀ ਮੁਕੇਰੀਆਂ ਦੀ ਜਰਨਲ ਬਾਡੀ ਦੀ ਬੈਠਕ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਪਿੰਡ ਚਨੌਰ ਵਿੱਚ ਹੋਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ, ਤਹਿਸੀਲ ਸਕੱਤਰ ਆਸਾਨੰਦ ਤਹਿਸੀਲ ਸਕੱਤਰ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੇਸ਼ ਸਿੰਘ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੇ ਸ਼ੁਰੂਆਤ ਵਿੱਚ ਪਾਰਟੀ ਦੇ ਵਿਛੜੇ ਸਾਥੀਆਂ ਭਗਤ ਸਿੰਘ ਝੁਗੀਆਂ, ਨਿਰਮਲ ਸਿੰਘ ਘੁੰਮਣ ਤੇ ਬਲਦੇਵ ਸਿੰਘ ਚਨੌਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਿਲ੍ਹਾ ਸਕੱਤਰ ਗੁਰਨੇਕ ਸਿੰਘ ਨੇ ਕਿਹਾ ਕਿ ਫਿਰਕੂ ਤਾਕਤਾਂ ਵੱਲੋਂ ਦੇਸ਼ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕੇਵਲ ਖੱਬੀਆਂ ਪਾਰਟੀਆਂ ਦੀ ਮਜ਼ਬੂਤੀ ਹੀ ਟੱਕਰ ਦੇ ਸਕਦੀ ਹੈ। ਉਨ੍ਹਾਂ ਦੇਸ਼ ਅੰਦਰ ਵੱਧ ਰਹੇ ਆਰਥਿਕ ਸੰਕਟ ਲਈ ਭਾਜਪਾ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਆਪ’ ਸਰਕਾਰ ਸੂਬੇ ਅੰਦਰ ਅਮਨ ਕਨੂੰਨ ਬਹਾਲ ਕਰਨ ਵਿੱਚ ਅਸਫਲ ਰਹੀ ਹੈ। ਇਸ ਮੌਕੇ ਕਾਮਰੇਡ ਗੁਰਮੇਸ਼ ਸਿੰਘ, ਤਹਿਸੀਲ ਸਕੱਤਰ ਆਸ਼ਾ ਨੰਦ, ਵਿਜੇ ਸਿੰਘ, ਰਘੁਵੀਰ ਸਿੰਘ ਹਿਯਾਤਪੁਰ, ਜੈਪਾਲ ਹਾਜ਼ਰ ਸਨ।