ਪੱਤਰ ਪ੍ਰੇਰਕ
ਅਟਾਰੀ, 19 ਅਕਤੂਬਰ
ਸੀਪੀਆਈ (ਐੱਮਐੱਲ) ਲਬਿਰੇਸ਼ਨ ਪੰਜਾਬ ਦੇ ਦੋ ਰੋਜ਼ਾ ਡੈਲੀਗੇਟ ਇਜਲਾਸ ਉਪਰੰਤ ਨਵੀਂ 27 ਮੈਂਬਰੀ ਸੂਬਾਈ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਝਾਮਕਾ ਨੇ ਦੱਸਿਆ ਕਿ ਗੁਰਮੀਤ ਸਿੰਘ ਬਖਤਪੁਰ ਸੂਬਾ ਸਕੱਤਰ, ਨਛੱਤਰ ਸਿੰਘ ਖੀਵਾ ਸੂਬਾ ਖਜ਼ਾਨਚੀ, ਸੁਖਦਰਸ਼ਨ ਸਿੰਘ ਨੱਤ, ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਿੰਘ ਸਮਾਉ, ਰੁਲਦੂ ਸਿੰਘ ਮਾਨਸਾ, ਗੁਲਜ਼ਾਰ ਸਿੰਘ ਭੁੰਬਲੀ, ਗੁਰਪ੍ਰੀਤ ਸਿੰਘ ਰੂੜੇਕੇ, ਜਸਬੀਰ ਕੌਰ ਨੱਤ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕੇ, ਗੁਰਨਾਮ ਸਿੰਘ ਭੀਖੀ, ਹਰਵਿੰਦਰ ਸਿੰਘ ਸੇਮਾ, ਗੋਬਿੰਦ ਸਿੰਘ ਛਾਜਲੀ, ਹਰਭਗਵਾਨ ਭੀਖੀ, ਵਿਜੇ ਕੁਮਾਰ ਸੋਹਲ, ਗੁਰਮੀਤ ਸਿੰਘ ਨੰਦਗੜ੍ਹ, ਹਰਮਨਦੀਪ ਹਿਮੰਤਪੁਰਾ, ਗੁਰਜੰਟ ਸਿੰਘ ਮਾਨਸਾ, ਅਸ਼ਵਨੀ ਕੁਮਾਰ ਹੈਪੀ, ਜਸਬੀਰ ਕੌਰ ਹੇਰ, ਬਲਵਿੰਦਰ ਕੌਰ ਖਾਰਾ, ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ, ਵਿੰਦਰ ਔਲਖ, ਬਲਕਰਨ ਮੋਗਾ ਤੇ ਸੁਰਿੰਦਰ ਪਾਲ ਸ਼ਰਮਾ ਚੁਣੇ ਗਏ।