ਅਜਨਾਲਾ: ਸਹਿਕਾਰਤਾ ਵਿਭਾਗ ਵੱਲੋਂ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ । ਇਸ ਮੌਕੇ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਆਰ.ਓ ਭੁਪਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਏ.ਓ.ਅਮਰਜੀਤ ਸਿੰਘ ਬੱਲ , ਮਿਲਕ ਪਲਾਂਟ ਵੇਰਕਾ ਦੇ ਅਧਿਕਾਰੀ ਗੁਰਪਾਲ ਸਿੰਘ ਢਿੱਲੋਂ, ਸ਼ੂਗਰ ਮਿਲ ਭਲਾ ਪਿੰਡ ਦੇ ਅਧਿਕਾਰੀ ਰਜਿੰਦਰਪ੍ਰਤਾਪ ਸਿੰਘ , ਸੀ ਸੀ ਡੀ ਓ ਕੁਲਵੰਤ ਸਿੰਘ ਖਹਿਰਾ, ਏ ਆਰ ਅਜਨਾਲਾ ਦਵਿੰਦਰ ਸਿੰਘ, ਸੈਂਟਰਲ ਕੋਆਪਰੇਟਿਵ ਬੈਂਕ ਅੰਮ੍ਰਿਤਸਰ ਦੇ ਮੈਨੇਜਰ ਗੁਰਪ੍ਰੀਤ ਸਿੰਘ , ਆਪ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਮਹਿਲਾਂਵਾਲਾ, ਸਹਿਕਾਰੀ ਸਭਾ ਮਹਿਲਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਭੋਏਵਾਲੀ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ