ਸਾਲ ਪਹਿਲਾਂ ਉਦਘਾਟਨ ਹੋਏ ਮਾਰਗ ਦਾ ਨਿਰਮਾਣ ਕਾਰਜ ਅੱਧਵਾਟੇ ਅਟਕਿਆ

ਸਾਲ ਪਹਿਲਾਂ ਉਦਘਾਟਨ ਹੋਏ ਮਾਰਗ ਦਾ ਨਿਰਮਾਣ ਕਾਰਜ ਅੱਧਵਾਟੇ ਅਟਕਿਆ

ਪੁਲ ਸਠਿਆਲੀ ਕੋਲ ਸਾਲ ਪਹਿਲਾਂ ਸੜਕ ਦਾ ਨਿਰਮਾਣ ਸ਼ੁਰੂ ਕਰਨ ਲਈ ਲੱਗਿਆ ਨੀਂਹ ਪੱਥਰ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 1 ਦਸੰਬਰ

ਇੱਥੇ 40 ਕਿੱਲੋਮੀਟਰ ਲੰਬਾ ਨਿਰਮਾਣ ਅਧੀਨ ਗੁਰਦਾਸਪੁਰ ਤੋਂ ਸ੍ਰੀਹਰਗੋਬਿੰਦਪੁਰ ਮਾਰਗ ਦਾ ਕੰਮ ਇਕ ਸਾਲ ਬਾਅਦ ਵੀ ਪੂਰਾ ਨਹੀਂ ਹੋ ਸਕਿਆ ਹੈ। ਗੌਰਤਲਬ ਹੈ ਕਿ ਸਾਲ 2019 ਵਿੱਚ ਇਸ 40 ਕਿੱਲੋਮੀਟਰ ਸੜਕ ਲਈ 19 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਸੀ। ਥੋੜ੍ਹਾ ਪਛੜ ਕੇ ਦਸੰਬਰ 2020 ਵਿੱਚ ਇਸ ਸੜਕ ਦੇ ਨਿਰਮਾਣ ਕੰਮ ਦਾ ਉਦਘਾਟਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਰਵਾਇਆ ਸੀ ਪਰ ਰਿਕਾਰਡ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਸਕਿਆ। ਸੜਕ ਬਣਾਉਣ ਵਾਲੀ ਅਗਰਵਾਲ ਕੰਪਨੀ ਇਸ ਸੜਕ ਉੱਪਰ ਲਗਪਗ 28 ਕਿੱਲੋਮੀਟਰ ਲੰਬੇ ਖੇਤਰ ਵਿੱਚ ਪਹਿਲੇ ਪੜਾਅ ਦਾ ਬੀਐੱਮ ਪ੍ਰਾਜੈਕਟ ਪੂਰਾ ਕਰਕੇ ਕੰਮ ਖ਼ਤਮ ਕਰ ਚੁੱਕੀ ਹੈ, ਜਦੋਂਕਿ ਇਸ ਖੇਤਰ ਵਿੱਚ ਹਾਲ ਦੀ ਘੜੀ ਬਣ ਚੁੱਕੀ ਸੜਕ ਉੱਪਰ ਬਰੀਕ ਬਜਰੀ ਅਤੇ ਲੁੱਕ ਦਾ ਪ੍ਰੀਮਿਕਸ ਵੀ ਪੈਣਾ ਬਾਕੀ ਹੈ। ਜੋ ਕਿ ਕੰਪਨੀ ਵੱਲੋਂ ਕੇਵਲ ਅੱਡਾ ਕੋਟ ਟੋਡਰ ਮੱਲ ਤੋਂ ਪਿੰਡ ਵੜੈਚ ਤੱਕ 3 ਕਿੱਲੋਮੀਟਰ ਰਕਬੇ ਵਿੱਚ ਹੀ ਪਾਇਆ ਗਿਆ ਹੈ। ਇਸ ਸੜਕ ਦਾ ਬਾਕੀ ਨਿਰਮਾਣ ਕਾਰਜ ਵਿੱਚੇ ਛੱਡ ਕੰਪਨੀ ਕੰਮ ਸਮੇਟ ਕੇ ਜਾ ਚੁੱਕੀ ਹੈ। ਸੜਕ ਦੇ ਅਧੂਰੇ ਨਿਰਮਾਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ, ਗੁਰਿੰਦਰਪਾਲ ਸਿੰਘ ਪੰਨੂ, ਮੁਖਤਿਆਰ ਸਿੰਘ ਨੈਨੇਕੋਟ, ਮਨਜੀਤ ਸਿੰਘ ਭਿੱਟੇਵੱਡ ਅਤੇ ਰਮਨਦੀਪ ਸਿੰਘ ਭੱਟੀਆਂ ਨੇ ਨਿਰਮਾਣ ਕਾਰਜ ਪੂਰਾ ਕਰਨ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਹਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ

ਐਕਸੀਅਨ ਅੰਗਰੇਜ਼ ਸਿੰਘ ਨੇ ਕਿਹਾ ਕਿ ਸੜਕ ਦੇ ਅਧੂਰੇ ਨਿਰਮਾਣ ਕਾਰਜ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਜਦੋਂ ਯਾਦ ਦਿਵਾਇਆ ਗਿਆ ਕਿ ਇਕ ਸਾਲ ਪਹਿਲਾਂ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਟੈਂਡਰਾਂ ਵਿੱਚ ਠੇਕੇਦਾਰਾਂ ਨੂੰ ਅਦਾਇਗੀ ਦੀ ਸਮੱਸਿਆ ਖੜ੍ਹੀ ਹੋ ਗਈ ਹੋਵੇਗੀ। ਜਦੋਂ ਉਨ੍ਹਾਂ ਨੂੰ ਸਬੰਧਤ ਠੇਕੇਦਾਰ ਨੂੰ ਦਿੱਤੇ ਜਾਣ ਵਾਲੀ ਬਕਾਇਆ ਅਦਾਇਗੀ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੁਝ ਵੀ ਕਹਿਣ ਤੋਂ ਟਾਲ਼ਾ ਵੱਟ ਲਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All